Economy >> The Tribune


ਦੇਸ਼ ਦੀ ਜਨਤਾ ’ਤੇ ਟੈਕਸ ਦਾ ਭਾਰ ਵਧਾਉਣ ਦੀ ਤਿਆਰੀ: ਜੀਐੱਸਟੀ ਦੀ ਸਭ ਤੋਂ ਹੇਠਲੀ ਸਲੈਬ ਨੂੰ 5 ਤੋਂ ਵਧਾ ਕੇ 8 ਫ਼ੀਸਦ ਕਰਨ ’ਤੇ ਵਿਚਾਰ


Link [2022-03-06 15:13:58]



ਨਵੀਂ ਦਿੱਲੀ, 6 ਮਾਰਚ

ਜੀਐੱਸਟੀ ਕੌਂਸਲ ਆਪਣੀ ਅਗਲੀ ਮੀਟਿੰਗ ਵਿੱਚ ਸਭ ਤੋਂ ਹੇਠਲੀ ਟੈਕਸ ਸਲੈਬ ਨੂੰ 5 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰਨ ਅਤੇ ਵਸਤੂਆਂ ਅਤੇ ਸੇਵਾਵਾਂ ਟੈਕਸ ਪ੍ਰਣਾਲੀ ਵਿੱਚ ਛੋਟ ਦੀ ਸੂਚੀ ਨੂੰ ਛੋਟੀ ਕਰ ਸਕਦੀ ਹੈ। ਰਾਜ ਦੇ ਵਿੱਤ ਮੰਤਰੀਆਂ ਦੇ ਪੈਨਲ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਕੌਂਸਲ ਨੂੰ ਆਪਣੀ ਰਿਪੋਰਟ ਸੌਂਪਣ ਦੀ ਸੰਭਾਵਨਾ ਹੈ ਜਿਸ ਵਿੱਚ ਸਭ ਤੋਂ ਹੇਠਲੇ ਸਲੈਬ ਨੂੰ ਵਧਾਉਣਾ ਅਤੇ ਸਲੈਬ ਨੂੰ ਤਰਕਸੰਗਤ ਬਣਾਉਣ ਸਮੇਤ ਮਾਲੀਆ ਵਧਾਉਣ ਲਈ ਵੱਖ-ਵੱਖ ਕਦਮਾਂ ਦਾ ਸੁਝਾਅ ਦਿੱਤਾ ਜਾਵੇਗਾ। ਇਸ ਸਮੇਂ ਜੀਐੱਸਟੀ ਦੀਆਂ ਚਾਰ ਟੈਕਸ ਸਲੈਬਾਂ 5, 12, 18 ਅਤੇ 28 ਫੀਸਦ ਹਨ।



Most Read

2024-09-20 02:54:42