Breaking News >> News >> The Tribune


ਮਹਾਰਾਸ਼ਟਰ: ਕਾਰ ਸੜਕ ਕੰਢੇ ਖੜੇ ਕੰਟੇਨਰ ਨਾਲ ਟਕਰਾਈ, ਪਰਿਵਾਰ ਦੇ ਤਿੰਨ ਬੱਚਿਆਂ ਸਣੇ 5 ਮੌਤਾਂ


Link [2022-06-05 15:54:16]



ਪੁਣੇ, 5 ਜੂਨ

ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਪੁਣੇ-ਬੈਂਗਲੁਰੂ ਹਾਈਵੇਅ 'ਤੇ ਕਾਰ ਦੇ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾਉਣ ਕਾਰਨ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨਿਚਰਵਾਰ ਨੂੰ ਸਾਂਗਲੀ ਦੇ ਕਾਸੇਗਾਂਵ ਖੇਤਰ ਦੇ ਅਧੀਨ ਯੇਵਾਲਵਾੜੀ ਫਾਟਾ ਨੇੜੇ ਉਸ ਸਮੇਂ ਹੋਇਆ, ਜਦੋਂ ਕਾਰ ਪੁਣੇ ਤੋਂ ਕੋਲਹਾਪੁਰ ਦੇ ਜੈਸਿੰਘਪੁਰ ਜਾ ਰਹੀ ਸੀ। ਇਸ ਵਿਚ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਿੰਜੇ ਸ਼ਿਰੋਟੇ (35), ਸਮਿਤਾ ਸ਼ਿਰੋਟੇ (38), ਪੂਰਵਾ ਸ਼ਿਰੋਟੇ (14), ਸੁਨੇਸ਼ਾ ਸ਼ਿਰੋਟੇ (10) ਅਤੇ ਵੀਰੂ ਸ਼ਿਰੋਟੇ (4) ਵਜੋਂ ਹੋਈ ਹੈ।



Most Read

2024-09-19 19:21:51