Breaking News >> News >> The Tribune


ਟੈਕਸ ਕੁਲੈਕਸ਼ਨ ਵਧਣ ਨਾਲ ਭਾਰਤ 5 ਖਰਬ ਡਾਲਰ ਦਾ ਅਰਥਚਾਰਾ ਬਣਨ ਦੇ ਰਾਹ: ਵਿੱਤ ਮੰਤਰਾਲਾ


Link [2022-04-15 16:14:57]



ਨਵੀਂ ਦਿੱਲੀ, 14 ਅਪਰੈਲ

ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਲਈ ਐਲਾਨੇ ਬਜਟ ਵਿੱਚ ਪੂੰਜੀ ਖਰਚੇ 'ਤੇ ਦਿੱਤੇ ਜ਼ੋਰ ਨਾਲ ਉਤਪਾਦਨ ਨੂੰ ਹੁਲਾਰਾ ਮਿਲੇਗਾ ਤੇ ਟੈਕਸ ਮਾਲੀਆ ਕੁਲੈਕਸ਼ਨ ਵਧੇਗੀ ਅਤੇ ਭਾਰਤ 5 ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਨ ਦੇ ਰਾਹ ਪਏਗਾ।

ਵਿੱਤ ਮੰਤਰਾਲੇ ਮੁਤਾਬਕ ਪਿਛਲੇ ਵਿੱਤੀ ਸਾਲ 2021-22 ਵਿੱਚ ਟੈਕਸ ਮਾਲੀੲੇ ਦੇ ਰੂਪ ਵਿੱਚ ਹੋਣ ਵਾਲੀ ਕਮਾਈ ਰਿਕਾਰਡ 34 ਫੀਸਦ ਵੱਧ ਕੇ 27.07 ਲੱਖ ਕਰੋੜ ਰੁਪਏ ਰਹੀ। ਇਹ ਕੋਵਿਡ-19 ਦੀਆਂ ਤਿੰਨ ਲਹਿਰਾਂ ਮਗਰੋਂ ਅਰਥਚਾਰੇ ਦੇ ਤੇਜ਼ੀ ਨਾਲ ਮੁੜ ਪੈਰਾਂ ਸਿਰ ਹੋਣ ਨੂੰ ਦਰਸਾਉਂਦਾ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ''ਕੇਂਦਰ ਸਰਕਾਰ ਦਾ ਭਾਰਤ ਨੂੰ ਆਲਮੀ ਆਰਥਿਕ ਤਾਕਤ ਬਣਾਉਣ 'ਤੇ ਜ਼ੋਰ ਹੈ ਤੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ ਗਏ ਹਨ। ਇਹ ਹਾਲੀਆ ਸਾਲਾਂ ਵਿੱਚ ਦੇਸ਼ ਦੇ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਿਕਾਸ ਵਿੱਚ ਦਿਸਦਾ ਹੈ।'' ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਮਾਲੀਆ ਕੁਲੈਕਸ਼ਨ ਵਧੀ ਹੈ ਅਤੇ ਭਾਰਤ 5 ਖਰਬ ਡਾਲਰ ਦਾ ਅਰਥਚਾਰਾ ਬਣਨ ਦੇ ਰਾਹ 'ਤੇ ਹੈ। ਦੇਸ਼ ਦੀ ਜੀਡੀਪੀ 2021-22 ਵਿੱਚ ਲਗਪਗ 3,000 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਮੰੰਤਰਾਲੇ ਨੇ ਕਿਹਾ ਕਿ ਕੋਵਿਡ-19 ਕਰਕੇ ਕੁਝ ਸਮੇਂ ਲਈ ਅਰਥਚਾਰੇ ਨੂੰ ਜ਼ਰੂਰ ਸੱਟ ਵੱਜੀ ਸੀ, ਪਰ ਸਰਕਾਰ ਨੇ ਹਾਲੀਆ ਸਾਲਾਂ ਵਿੱਚ ਬਾਜ਼ਾਰ ਮੁੱਲ 'ਤੇ ਜੀਡੀਪੀ ਦੀ ਵਿਕਾਸ ਦਰ ਨੂੰ 10 ਫੀਸਦ ਤੋਂ ਉਪਰ ਕਾਇਮ ਰੱਖਿਆ। -ਪੀਟੀਆਈ



Most Read

2024-09-21 03:27:43