World >> The Tribune


ਸ੍ਰੀਲੰਕਾ ’ਚ 5ਵਾਂ ਬਿਮਸਟੈੱਕ ਸੰਮੇਲਨ ਅੱਜ ਤੋਂ


Link [2022-03-28 09:14:05]



ਕੋਲੰਬੋ: ਸ੍ਰੀਲੰਕਾ ਸੋਮਵਾਰ ਤੋਂ ਬੁੱਧਵਾਰ ਤੱਕ ਹੋਣ ਵਾਲੇ ਪੰਜਵੇਂ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ (ਬਿਮਸਟੈੱਕ) ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਮੰਤਰਾਲੇ ਨੇ ਕਿਹਾ ਕਿ ਸਮਾਗਮ ਵਿੱਚ ਭਾਗ ਲੈਣ ਲਈ ਅੱਜ ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀ ਅਤੇ ਸੀਨੀਅਰ ਅਧਿਕਾਰੀ ਸ੍ਰੀਲੰਕਾ ਪਹੁੰਚ ਜਾਣਗੇ। ਹਾਲਾਂਕਿ ਮਿਆਂਮਾਰ ਦੇ ਵਿਦੇਸ਼ ਮੰਤਰੀ ਸਮਾਗਮ ਵਿੱਚ ਵਰਚੁਅਲੀ ਹਿੱਸਾ ਲੈਣਗੇ। -ਆਈਏਐੱਨਐੱਸ



Most Read

2024-09-20 19:37:16