Breaking News >> News >> The Tribune


ਰਾਹੁਲ ਖ਼ਿਲਾਫ਼ ਮਾਣਹਾਨੀ ਕੇਸ ਦੀ 5 ਤੋਂ ਰੋਜ਼ਾਨਾ ਹੋਵੇਗੀ ਸੁਣਵਾਈ


Link [2022-01-30 08:13:13]



ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਅਦਾਲਤ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਖ਼ਿਲਾਫ਼ ਦਾਖ਼ਲ ਮਾਣਹਾਨੀ ਕੇਸ 'ਤੇ ਸੁਣਵਾਈ 5 ਫਰਵਰੀ ਤੋਂ ਰੋਜ਼ਾਨਾ ਕੀਤੀ ਜਾਵੇਗੀ। ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਕਾਰਕੁਨ ਵੱਲੋਂ ਰਾਹੁਲ ਖ਼ਿਲਾਫ਼ ਇਹ ਕੇਸ ਕੀਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਚੁਣੇ ਗਏ ਨੁਮਾਇੰਦਿਆਂ ਨਾਲ ਸਬੰਧਤ ਕੇਸਾਂ ਦੇ ਤੇਜ਼ੀ ਨਾਲ ਨਿਬੇੜੇ ਵਾਲੇ ਹੁਕਮਾਂ ਦਾ ਹਵਾਲਾ ਦਿੰਦਿਆਂ ਭਿਵੰਡੀ 'ਚ ਸਿਵਲ ਕੋਰਟ ਦੇ ਜੱਜ ਜੇ ਵੀ ਪਾਲੀਵਾਲ ਨੇ ਇਹ ਹੁਕਮ ਜਾਰੀ ਕੀਤੇ। ਅਦਾਲਤ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਕੇਸ ਵੀ ਇਸੇ ਸ਼੍ਰੇਣੀ ਤਹਿਤ ਆਉਂਦਾ ਹੈ ਅਤੇ ਇਸ ਨੂੰ ਤਰਜੀਹੀ ਆਧਾਰ 'ਤੇ ਸੁਣੇ ਜਾਣ ਦੀ ਲੋੜ ਹੈ। ਮੈਜਿਸਟਰੇਟ ਨੇ ਦੋਵੇਂ ਧਿਰਾਂ ਦੇ ਵਕੀਲਾਂ ਤੋਂ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਤਿਆਰੀ ਸਬੰਧੀ ਜਾਣਕਾਰੀ ਵੀ ਲਈ। ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਮਹਾਤਮਾ ਗਾਂਧੀ ਦੀ ਹੱਤਿਆ 'ਚ ਸੰਘ ਦਾ ਹੱਥ ਹੋਣ ਦੇ ਦਿੱਤੇ ਗਏ ਬਿਆਨ ਨੂੰ ਆਧਾਰ ਬਣਾਉਂਦਿਆਂ ਸੰਘ ਕਾਰਕੁਨ ਰਾਜੇਸ਼ ਕੁੰਟੇ ਨੇ 2014 'ਚ ਉਸ ਖ਼ਿਲਾਫ਼ ਕੇਸ ਕੀਤਾ ਸੀ। ਠਾਣੇ ਅਦਾਲਤ ਨੇ 2018 'ਚ ਰਾਹੁਲ ਖ਼ਿਲਾਫ਼ ਦੋਸ਼ ਆਇਦ ਕੀਤੇ ਸਨ। -ਪੀਟੀਆਈ



Most Read

2024-09-23 14:19:30