Sport >> The Tribune


ਦੂਜਾ ਟੈਸਟ: ਭਾਰਤ ਨੇ ਸ੍ਰੀਲੰਕਾ ਨੂੰ 447 ਦੌੜਾਂ ਦਾ ਟੀਚਾ ਦਿੱਤਾ


Link [2022-03-14 16:37:41]



ਬੰਗਲੌਰ, 13 ਮਾਰਚ

ਭਾਰਤ ਨੇ ਦਿਨ-ਰਾਤ ਦੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦੂਜੀ ਪਾਰੀ ਨੌਂ ਵਿਕਟਾਂ 'ਤੇ 303 ਦੌੜਾਂ ਬਣਾ ਕੇ ਐਲਾਨੀ ਅਤੇ ਸ੍ਰੀਲੰਕਾ ਨੂੰ 447 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਸ਼੍ਰੇਅਸ ਅਈਅਰ ਨੇ 67 ਦੌੜਾਂ ਜਦਕਿ ਰਿਸ਼ਭ ਪੰਤ ਨੇ 50 ਦੌੜਾਂ ਦੀ ਪਾਰੀ ਖੇਡੀ। ਸ੍ਰੀਲੰਕਾ ਵੱਲੋਂ ਪ੍ਰਵੀਨ ਜੈਵਿਕਰਮ ਨੇ ਚਾਰ ਜਦਕਿ ਲਸਿਥ ਐਂਬੁਲਦੇਨੀਆ ਨੇ ਤਿੰਨ ਵਿਕਟਾਂ ਲਈਆਂ। ਉਪਰੰਤ ਭਾਰਤ ਵੱਲੋਂ ਦਿੱਤੇ ਗਏ 447 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਨੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੂਜੀ ਪਾਰੀ 'ਚ ਇਕ ਵਿਕਟ 'ਤੇ 28 ਦੌੜਾਂ ਬਣਾਈਆਂ। ਸ੍ਰੀਲੰਕਾ ਨੂੰ ਜਿੱਤ ਲਈ ਅਜੇ ਵੀ 419 ਦੌੜਾਂ ਦੀ ਲੋੜ ਹੈ ਜਦਕਿ ਉਸ ਦੀਆਂ ਨੌਂ ਵਿਕਟਾਂ ਅਜੇ ਬਾਕੀ ਹਨ। ਦਿਨ ਦਾ ਖੇਡ ਖਤਮ ਹੋਣ 'ਤੇ ਕਪਤਾਨ ਦਿਮੁਥ ਕਰੁਨਾਰਤਨੇ 10 ਜਦਕਿ ਕੇ ਮੈਂਡਿਸ 16 ਦੌੜਾਂ ਬਣਾ ਕੇ ਖੇਡ ਰਿਹਾ ਸੀ। ਭਾਰਤ ਵੱਲੋਂ ਇੱਕਮਾਤਰ ਵਿਕਟ ਜਸਪ੍ਰੀਤ ਬੁਮਰਾਹ ਨੇ ਲਈ। -ਪੀਟੀਆਈ

ਪੰਤ ਨੇ ਬਣਾਿੲਆ ਸਭ ਤੋਂ ਤੇਜ਼ ਟੈਸਟ ਅਰਧ ਸੈਂਕੜਾ

ਬੰਗਲੌਰ: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸ੍ਰੀਲੰਕਾ ਖ਼ਿਲਾਫ਼ ਦਿਨ-ਰਾਤ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਅੱਜ ਇੱਥੇ ਮਹਾਨ ਕ੍ਰਿਕਟਰ ਕਪਿਲ ਦੇਵ ਦਾ 40 ਸਾਲ ਦਾ ਰਿਕਾਰਡ ਤੋੜ ਕੇ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ। ਪੰਤ ਨੇ ਸਿਰਫ਼ 28 ਗੇਂਦਾਂ 'ਚ ਭਾਰਤ ਵੱਲੋਂ ਸਭ ਤੋਂ ਤੇਜ਼ ਟੈਸਟ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਕਪਤਾਨ ਕਪਿਲ ਦੇਵ ਨੇ 1982 ਵਿਚ ਕਰਾਚੀ ਟੈਸਟ ਮੈਚ 'ਚ ਪਾਕਿਸਤਾਨ ਖ਼ਿਲਾਫ਼ 30 ਗੇਂਦਾਂ 'ਚ ਅਰਧ ਸੈਂਕੜਾ ਬਣਾਇਆ ਸੀ। -ਪੀਟੀਆਈ



Most Read

2024-09-20 09:36:24