Breaking News >> News >> The Tribune


ਪੁਣਛ ਵਿੱਚ ਕੰਟਰੋਲ ਰੇਖਾ ਨੇੜਿਓਂ 44 ਕਿਲੋ ਨਸ਼ਾ ਜ਼ਬਤ


Link [2022-05-29 06:46:05]



ਜੰਮੂ, 28 ਮਈ

ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲਓਸੀ) ਨੇੜਿਓਂ 44 ਕਿੱਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ, ਜਿਸ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤੀ ਸਰਗਰਮੀਆਂ ਵਾਸਤੇ ਫੰਡਿਗ ਲਈ ਤਸਕਰਾਂ ਵੱਲੋਂ ਸਰਹੱਦ ਪਾਰੋਂ ਸੰਭਾਵਿਤ ਤੌਰ 'ਤੇ ਨਸ਼ੇ ਦੀ ਵੱਡੀ ਖੇਪ ਭੇਜੇ ਜਾਣ ਦੀ ਸੂਹ ਮਿਲੀ ਸੀ ਅਤੇ ਇਸ ਮਗਰੋਂ ਫੌਜ ਤੇ ਪੁਲੀਸ ਵੱਲੋਂ ਮਾਲਤੀ-ਬਗਲਦਾਰਾ ਵਿੱਚ ਤਿੰਨ ਦਿਨ ਤੱਕ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਇਹ ਬਰਮਾਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਅਪਰੇਸ਼ਨ ਬੁੱਧਵਾਰ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਨਸ਼ਿਆਂ ਦੀ ਬਰਾਮਦਗੀ ਨਾਲ ਦੁਸ਼ਮਣ ਤਾਕਤਾਂ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਦੀ ਖੇਪ ਦੀ ਬਰਾਮਦਗੀ ਦੇ ਸਬੰਧ ਵਿੱਚ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। -ਪੀਟੀਆਈ



Most Read

2024-09-20 06:50:22