Breaking News >> News >> The Tribune


ਰਾਜਸਥਾਨ ਵਿੱਚ ਗਰਮੀ ਦਾ ਕਹਿਰ; ਤਾਪਮਾਨ 43 ਡਿਗਰੀ ਸੈਲਸੀਅਸ ਨੇੜੇ ਪਹੁੰਚਿਆ


Link [2022-03-30 08:14:10]



ਜੈਪੁਰ, 29 ਮਾਰਚ

ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਤੇ ਮੰਗਲਵਾਰ ਨੂੰ ਪਿਲਾਨੀ ਵਿੱਚ ਦੁਪਹਿਰ ਦਾ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਗਰਮੀ 'ਚ ਰਾਹਤ ਮਿਲਣ ਤੋਂ ਇਨਕਾਰ ਕੀਤਾ ਹੈ ਤੇ ਗਰਮ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਇਸੇ ਦੌਰਾਨ ਚੁਰੂ ਵਿੱਚ ਵਧ ਤੋਂ ਵਧ ਤਾਪਮਾਨ 43 ਡਿਗਰੀ ਸੈਲਸੀਅਸ ਰਿਹਾ; ਧੌਲਪੁਰ ਵਿੱਚ 42.7 ਡਿਗਰੀ, ਗੰਗਾਨਗਰ ਵਿੱਚ 42.2 ਡਿਗਰੀ, ਜੈਸਲਮੇਰ ਵਿੱਚ 42.1 ਤੇ ਬੀਕਾਨੇਰ ਵਿੱਚ 41.8 ਡਿਗਰੀ ਸੈਲੀਅਸ ਤਾਪਮਾਨ ਦਰਜ ਕੀਤਾ ਗਿਆ। -ਪੀਟੀਆਈ



Most Read

2024-09-21 20:43:52