Breaking News >> News >> The Tribune


ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 4,23,127 ਹੋਈ


Link [2022-02-16 09:32:12]



ਨਵੀਂ ਦਿੱਲੀ, 15 ਫਰਵਰੀ

ਭਾਰਤ ਵਿੱਚ ਅੱਜ 44 ਦਿਨਾਂ ਮਗਰੋਂ ਕੋਵਿਡ- 19 ਦੇ ਨਵੇਂ ਕੇਸਾਂ ਦੀ ਗਿਣਤੀ 30,000 ਤੋਂ ਘੱਟ ਦਰਜ ਕੀਤੀ ਗਈ ਹੈ, ਜਿਸ ਨਾਲ ਮੁਲਕ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 4,26,92,943 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 4,23,127 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਅੱਜ ਕਰੋਨਾ ਕਾਰਨ 347 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 5,09,358 ਹੋ ਗਈ ਹੈ। ਲਗਾਤਾਰ ਨੌਵੇਂ ਦਿਨ ਕੋਵਿਡ- 19 ਦੇ ਕੇਸਾਂ ਦੀ ਗਿਣਤੀ ਇੱਕ ਲੱਖ ਤੋਂ ਘੱਟ ਦਰਜ ਕੀਤੀ ਗਈ ਹੈ। ਐਕਟਿਵ ਕੇਸ ਕੁੱਲ ਕੇਸਾਂ ਦਾ 0.99 ਫ਼ੀਸਦੀ ਬਣਦੇ ਹਨ ਜਦਕਿ ਕੌਮੀ ਪੱਧਰ 'ਤੇ ਕੋਵਿਡ- 19 ਤੋਂ ਉਭਰਨ ਦੀ ਦਰ ਸੁਧਰ ਕੇ 97.82 ਫ਼ੀਸਦੀ ਹੋ ਗਈ ਹੈ। ਰੋਜ਼ਾਨਾ ਪਾਜ਼ੇਟਿਵਿਟੀ ਦਰ 2.23 ਫ਼ੀਸਦੀ ਰਿਕਾਰਡ ਕੀਤੀ ਗਈ ਹੈ ਜਦਕਿ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 3.63 ਫ਼ੀਸਦੀ ਸੀ। -ਪੀਟੀਆਈ

ਪੰਜਾਬ ਵਿੱਚ ਕਰੋਨਾ ਦੇ 292 ਨਵੇਂ ਕੇਸ

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਕਰਕੇ 8 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17,623 'ਤੇ ਪਹੁੰਚ ਗਿਆ ਹੈ। ਅੱਜ ਸੂਬੇ 'ਚ 292 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 810 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਸੂਬੇ ਵਿੱਚ 2933 ਐਕਟਿਵ ਕੇਸ ਹਨ। ਅੱਜ ਲੁਧਿਆਣਾ 'ਚ 2, ਬਠਿੰਡਾ, ਫਰੀਦਕੋਟ, ਗੁਰਦਾਸਪੁਰਸ, ਹੁਸ਼ਿਆਰਪੁਰ, ਜਲੰਧਰ ਅਤੇ ਤਰਨਤਾਰਨ 'ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁਹਾਲੀ 'ਚ 56, ਜਲੰਧਰ 'ਚ 39, ਅੰਮ੍ਰਿਤਸਰ 'ਚ 36, ਲੁਧਿਆਣਾ 'ਚ 30, ਪਠਾਨਕੋਟ 'ਚ 19, ਫਰੀਦਕੋਟ 'ਚ 14, ਬਠਿੰਡਾ 'ਚ 12, ਮੋਗਾ, ਤਰਨਤਾਰਨ 'ਚ 11-11, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ 'ਚ 9-9, ਗੁਰਦਾਸਪੁਰ 'ਚ 8, ਪਟਿਆਲਾ 'ਚ 6, ਰੋਪੜ, ਫਿਰੋਜ਼ਪੁਰ 'ਚ 5-5, ਫਤਿਹਗੜ੍ਹ ਸਾਹਿਬ, ਕਪੂਰਥਲਾ 'ਚ 2-2 ਅਤੇ ਨਵਾਂ ਸ਼ਹਿਰ 'ਚ ਇਕ ਜਣਾ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। -ਟਨਸ



Most Read

2024-09-22 20:36:38