World >> The Tribune


ਸ੍ਰੀਲੰਕਾ ’ਚ ਪੈਟਰੋਲ 420 ਤੇ ਡੀਜ਼ਲ 400 ਰੁਪਏ ਪ੍ਰਤੀ ਲਿਟਰ ਹੋਇਆ


Link [2022-05-25 09:30:46]



ਕੋਲੰਬੋ, 24 ਮਈ

ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ 24.3 ਤੇ ਡੀਜ਼ਲ ਦੀਆਂ ਕੀਮਤਾਂ 'ਚ 38.4 ਫੀਸਦ ਦਾ ਵਾਧਾ ਕਰ ਦਿੱਤਾ ਹੈ। ਸ੍ਰੀਲੰਕਾ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਭਿਆਨਕ ਆਰਥਿਕ ਮੰਦਵਾੜੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਇਹ ਵਾਧਾ ਕੀਤਾ ਗਿਆ ਹੈ। ਇਸੇ ਦੌਰਾਨ ਸ੍ਰੀਲੰਕਾ ਨੇ ਪੈਟਰੋਲੀਅਮ ਪਦਾਰਥਾਂ ਦੀ ਖਰੀਦ ਲਈ ਭਾਰਤ ਤੋਂ 50 ਕਰੋੜ ਡਾਲਰ ਦਾ ਕਰਜ਼ਾ ਵੀ ਮੰਗਿਆ ਹੈ। ਗੁਆਂਢੀ ਮੁਲਕ ਵੱਲੋਂ 19 ਅਪਰੈਲ ਤੋਂ ਬਾਅਦ ਤੇਲ ਕੀਮਤਾਂ 'ਚ ਕੀਤਾ ਗਿਆ ਦੂਜਾ ਵਾਧਾ ਹੈ। ਇਸ ਨਾਲ ਸਭ ਤੋਂ ਵੱਧ ਵਰਤਿਆ ਜਾਣ ਵਾਲੇ ਆਕਟੇਨ 92 ਪੈਟਰੋਲ ਦੀ ਕੀਮਤ 420 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 400 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜੋ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ। ਭਾਰਤ ਦੀ ਮੁੱਖ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ੍ਰੀਲੰਕਾ ਦੀ ਸਹਾਇਕ ਕੰਪਨੀ ਲੰਕਾ ਆਈਓਸੀ ਨੇ ਵੀ ਤੇਲ ਦੀਆਂ ਪ੍ਰਚੂਨ ਕੀਮਤਾਂ 'ਚ ਵਾਧਾ ਕੀਤਾ ਹੈ। -ਪੀਟੀਆਈ

ਯੂਐੱਸਏਡ ਪ੍ਰਸ਼ਾਸਨ ਵੱਲੋਂ ਸ੍ਰੀਲੰਕਾ ਨੂੰ ਮਦਦ ਦੀ ਪੇਸ਼ਕਸ਼

ਵਾਸ਼ਿੰਗਟਨ: ਅਮਰੀਕੀ ਵਿਕਾਸ ਏਜੰਸੀ ਯੂਐੱਸਏਡ ਨੇ ਸ੍ਰੀਲੰਕਾ ਦੇ ਲੋਕਾਂ ਦੀ ਮਦਦ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਵਿੱਤੀ ਸੰਕਟ ਨਾਲ ਨਜਿੱਠਣ ਲਈ ਸ੍ਰੀਲੰਕਾ ਦੀ ਮਦਦ ਲਈ ਪ੍ਰਤੀਬੱਧ ਹਨ। ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਪਮੈਂਟ (ਯੂਐੱਸਏਡ) ਦੇ ਪ੍ਰਸ਼ਾਸਕ ਸਾਮੰਤਾ ਪਾਵਰ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਦੱਸਿਆ ਕਿ ਯੂਐੱਸਏਡ ਦੇਸ਼ ਨੂੰ ਸਿਆਸੀ ਤੇ ਆਰਥਕ ਸੰਕਟ 'ਚੋਂ ਉੱਭਰ 'ਚ ਕਿਵੇਂ ਮਦਦ ਕਰ ਸਕਦਾ ਹੈ। ਯੂਐੱਸਏਡ ਦੇ ਬੁਲਾਰੇ ਨੇ ਦੱਸਿਆ ਕਿ ਪਾਵਰ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਕਿ ਯੂਐੱਸਏਡ ਆਈਐੱਮਐੱਫ, ਵਿਸ਼ਵ ਬੈਂਕ, ਜੀ7 ਤੇ ਹੋਰ ਸੰਗਠਨਾਂ ਮਿਲ ਕੇ ਮਦਦ ਪਹੁੰਚਾਉਣ ਲਈ ਕੰਮ ਕਰੇਗਾ। -ਪੀਟੀਆਈ



Most Read

2024-09-19 16:51:33