Sport >> The Tribune


ਆਸਟਰੇਲੀਆ ਦੀ ਟਿਟਮਸ ਵੱਲੋਂ 400 ਮੀਟਰ ਫ੍ਰੀਸਟਾਈਲ ’ਚ ਵਿਸ਼ਵ ਰਿਕਾਰਡ ਕਾਇਮ


Link [2022-05-22 19:29:53]



ਐਡੀਲੇਡ, 22 ਮਈ

ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਏ. ਟਿਟਮਸ ਨੇ ਆਸਟਰੇਲਿਆਈ ਤੈਰਾਕੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 400 ਮੀਟਰ ਫ੍ਰੀਸਟਾਈਲ ਵਰਗ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਟਿਟਮਸ ਨੇ ਅੱਜ ਦੱਖਣੀ ਆਸਟਰੇਲਿਆਈ ਐਕੁਏਟਿਕ ਸੈਂਟਰ ਵਿੱਚ ਫਾਈਨਲ ਵਿੱਚ 3 ਮਿੰਟ 56.40 ਸਕਿੰਟ ਦਾ ਸਮਾਂ ਲੈਂਦਿਆਂ ਕੇਟੀ ਲੈਡੇਕੀ ਦਾ ਰਿਕਾਰਡ ਤੋੜਿਆ। ਕੇਟੀ ਨੇ ਰੀਓ ਓਲੰਪਿਕਸ-2016 ਵਿੱਚ 3 ਮਿੰਟ 56.46 ਸਕਿੰਟ ਦਾ ਸਮਾਂ ਕੱਢਦਿਆਂ ਰਿਕਾਰਡ ਬਣਾਇਆ ਸੀ। ਏ. ਟਿਟਮਸ ਨੇ ਪਿਛਲੇ ਟੋਕੀਓ ਓਲੰਪਿਕਸ ਵਿੱਚ 200 ਮੀਟਰ ਫ੍ਰੀਸਟਾਈਲ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। -ਏਪੀ



Most Read

2024-09-19 01:57:36