World >> The Tribune


ਰੂਸ ਵੱਲੋਂ ਐੱਸ-400 ਮਿਜ਼ਾਇਲ ਸਿਸਟਮ ਦੇ ਪੁਰਜ਼ਿਆਂ ਦੀ ਡਲਿਵਰੀ ਸ਼ੁਰੂ


Link [2022-04-17 04:54:16]



ਨਵੀਂ ਦਿੱਲੀ: ਯੂਕਰੇਨ 'ਤੇ ਜਾਰੀ ਹਮਲਿਆਂ ਦਰਮਿਆਨ ਰੂਸ ਨੇ ਭਾਰਤ ਨੂੰ ਐੱਸ-400 ਟਰਾਇੰਫ ਮਿਜ਼ਾਈਲ ਸਿਸਟਮ ਲਈ ਲੋੜੀਂਦੇ ਕੁਝ ਹਿੱਸਿਆਂ ਦੀ ਦੂਜੀ ਖੇਪ (ਰੈਜੀਮੈਂਟ) ਭੇਜਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਵਿਅਕਤੀਆਂ ਨੇ ਕਿਹਾ ਕਿ ਅਜੇ ਤੱਕ ਸਾਰੇ ਲੋੜੀਂਦੇ ਤੇ ਅਹਿਮ ਪਾਰਟਸ ਦੀ ਸਪਲਾਈ ਨਹੀਂ ਹੋਈ। ਇਹ ਸਪਲਾਈ ਅਜਿਹੇ ਮੌਕੇ ਆਉਣੀ ਸ਼ੁਰੂ ਹੋਈ ਹੈ ਜਦੋਂ ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਯੂਕਰੇਨ ਸੰਕਟ ਕਰਕੇ ਰੂਸ ਵੱਲੋਂ ਭਾਰਤ ਨੂੰ ਪ੍ਰਮੁੱਖ ਫੌਜੀ ਹਾਰਡਵੇਅਰ ਭੇਜਣ ਵਿੱਚ ਕੁਝ ਦੇਰੀ ਹੋ ਸਕਦੀ ਹੈ। ਰੂਸ ਨੇ ਇਸ ਸਾਲ ਦਸੰਬਰ ਵਿੱਚ ਮਿਜ਼ਾਈਲ ਦੇ ਕੰਪੋਨੈਂਟ ਦੀ ਪਹਿਲੀ ਖੇਪ (ਰੈਜੀਮੈਂਟ) ਭੇਜਣੀ ਸ਼ੁਰੂ ਕੀਤੀ ਸੀ। -ਪੀਟੀਆਈ



Most Read

2024-09-20 11:51:58