Breaking News >> News >> The Tribune


ਹਿਜਾਬ ਮਸਲਾ: ਉਡੁਪੀ ਵਿੱਚ 40 ਮੁਸਲਿਮ ਲੜਕੀਆਂ ਨੇ ਪ੍ਰੀਖਿਆ ਨਾ ਦਿੱਤੀ


Link [2022-03-31 05:35:17]



ਮੰਗਲੁਰੂ, 30 ਮਾਰਚ

ਕਰਨਾਟਕ ਦੇ ਉਡੁਪੀ ਜ਼ਿਲ੍ਹੇ ਵਿੱਚ ਹਾਈ ਕੋਰਟ ਵੱਲੋਂ ਜਮਾਤਾਂ ਵਿੱਚ ਹਿਜਾਬ ਪਹਿਨਣ 'ਤੇ ਪਾਬੰਦੀ ਬਾਰੇ ਦਿੱਤੇ ਫ਼ੈਸਲੇ ਤੋਂ ਦੁਖੀ 40 ਮੁਸਲਿਮ ਵਿਦਿਆਰਥਣਾਂ ਨੇ ਪ੍ਰੀ-ਯੂਨੀਵਰਸਿਟੀ ਪ੍ਰੀਖਿਆ ਨਹੀਂ ਦਿੱਤੀ। ਸੂਤਰਾਂ ਮੁਤਾਬਕ ਇਨ੍ਹਾਂ ਵਿਦਿਆਰਥਣਾਂ ਨੇ ਬਿਨਾਂ ਹਿਜਾਬ ਪਾਇਆਂ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ 15 ਮਾਰਚ ਦੇ ਹੁਕਮਾਂ ਤੋਂ ਨਾਰਾਜ਼ ਹਨ। ਅੱਜ ਪ੍ਰੀਖਿਆ ਨਾ ਦੇਣ ਵਾਲਿਆਂ ਵਿੱਚ ਕੁੰਡਾਪੁਰ ਤੋਂ 24 ਵਿਦਿਆਰਥਣਾਂ, ਬਾਇਨਦੂਰ ਤੋਂ 14 ਲੜਕੀਆਂ ਤੇ ਉੱਡੁਪੀ ਸਰਕਾਰੀ ਗਰਲਜ਼ ਪੀਯੂ ਕਾਲਜ ਤੋਂ 2 ਵਿਦਿਆਰਥਣਾਂ ਸ਼ਾਮਲ ਹਨ, ਜੋ ਜਮਾਤਾਂ ਵਿੱਚ ਹਿਜਾਬ ਪਹਿਨਣ ਦੀ ਆਗਿਆ ਦੇਣ ਲਈ ਕਾਨੂੰਨੀ ਲੜਾਈ ਲੜਨ ਵਾਲਿਆਂ ਵਿੱਚ ਸ਼ਾਮਲ ਸਨ। ਇਨ੍ਹਾਂ ਲੜਕੀਆਂ ਨੇ ਇਸ ਤੋਂ ਪਹਿਲਾਂ ਪ੍ਰੈਕਟੀਕਲ ਪ੍ਰੀਖਿਆਵਾਂ ਦਾ ਵੀ ਬਾਈਕਾਟ ਕੀਤਾ ਸੀ। ਆਰ ਐੱਨ ਸ਼ੈੱਟੀ ਪੀਯੂ ਕਾਲਜ ਵਿੱਚ 28 ਵਿੱਚੋਂ 13 ਮੁਸਲਿਮ ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ। ਭਾਵੇਂ ਕੁਝ ਵਿਦਿਆਰਥੀ ਹਿਜਾਬ ਪਹਿਨ ਕੇ ਪ੍ਰੀਖਿਆ ਦੇਣ ਲਈ ਪੁੱਜੇ ਪਰ ਉਨ੍ਹਾਂ ਨੂੰ ਹਿਜਾਬ ਪਹਿਨਣ ਦੀ ਆਗਿਆ ਨਹੀਂ ਦਿੱਤੀ ਗਈ। -ਪੀਟੀਆਈ



Most Read

2024-09-21 17:32:28