Breaking News >> News >> The Tribune


ਮਹਾਰਾਸ਼ਟਰ: ਬੱਚੇ ਦੀ ਲਾਸ਼ ਘਰ ਲਿਜਾਣ ਲਈ ਮੋਟਰਸਾਈਕਲ ’ਤੇ 40 ਕਿਲੋਮੀਟਰ ਪੈਂਡਾ ਤੈਅ ਕੀਤਾ


Link [2022-01-28 10:16:54]



ਪਾਲਘਰ (ਮਹਾਰਾਸ਼ਟਰ), 27 ਜਨਵਰੀ

ਇੱੱਕ ਕਬਾਇਲੀ ਜੋੜੇ ਵੱਲੋਂ ਆਪਣੇ ਬੇਟੇ ਦੀ ਲਾਸ਼ ਮੋਟਰਸਾਈਕਲ 'ਤੇ ਹੀ 40 ਕਿਲੋਮੀਟਰ ਦੂਰ ਆਪਣੇ ਘਰ ਲੈ ਕੈ ਜਾਣ ਦੀ ਘਟਨਾ ਸਾਹਮਣੇ ਆਈ ਹੈ। ਉਕਤ ਘਟਨਾ ਮੰਗਲਵਾਰ ਰਾਤ ਵਾਪਰੀ ਜਦੋਂ ਛੇ ਸਾਲਾਂ ਦੇ ਇੱਕ ਬੱਚੇ ਅਜੈ ਵਾਈ. ਪਾਰਧੀ ਦੀ ਨਿਮੂਨੀਆ ਕਾਰਨ ਜਵਾਹਰ ਦੇ ਸਰਕਾਰੀ ਉਪ ਜ਼ਿਲ੍ਹਾ ਕੌਟੇਜ ਹਸਪਤਾਲ ਵਿੱਚ ਮੌਤ ਹੋ ਗਈ। ਹਸਪਤਾਲ ਵਿੱਚ ਰਸਮੀ ਕਾਰਵਾਈ ਮਗਰੋਂ ਮਾਪਿਆਂ ਵੱਲੋਂ ਬੱਚੇ ਦੀ ਲਾਸ਼ ਉੱਥੋਂ 40 ਕਿਲੋਮੀਟਰ ਦੂਰ ਪਿੰਡ ਸੜਕਵਾੜੀ ਵਿੱਚ ਆਪਣੇ ਘਰ ਲਿਜਾਣ ਲਈ ਐਂਬੂਲੈਂਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਉੱਥੇ ਉਪਲੱਬਧ ਤਿੰਨ ਐਂਬੂਲੈਂਸਾਂ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰਨ ਤੋਂ ਦਿੱਤਾ ਜਦਕਿ ਹਸਪਤਾਲ ਕੋਲ ਲਾਸ਼ਾਂ ਲਿਜਾਣ ਵਾਲੀ ਐਂਬੂਲੈਂਸ ਨਹੀਂ ਸੀ। ਕੌਟੇਜ ਹਸਪਤਾਲ ਦੇ ਸੀਐੱਮਓ ਡਾ. ਰਾਮਦਾਸ ਮਾਰਦ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੂੰ ਸਵੇਰ ਤੱਕ ਉਡੀਕ ਕਰਨ ਦੀ ਸਲਾਹ ਦਿੱਤੀ ਗਈ ਪਰ ਜੋੜੇ ਨੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕੀਤੇ ਜਾਣ ਦੇ ਡਰੋਂ ਇਸ ਨੂੰ ਮੰਨਣ ਇਨਕਾਰ ਕਰ ਦਿੱਤਾ। ਇਸ ਮਗਰੋਂ ਯੁਵਰਾਜ ਪਾਰਧੀ ਅਤੇ ਉਸ ਦੀ ਪਤਨੀ ਨੇ ਆਪਣੇ ਬੱਚੇ ਦੀ ਲਾਸ਼ ਕੁਝ ਕੱਪੜਿਆਂ ਵਿੱਚ ਲਪੇਟ ਲਈ ਅਤੇ ਖ਼ੁਦ ਕੰਬਲ ਲੈ ਕੇ ਘਰ ਨੂੰ ਚਲੇ ਗਏ। ਉਹ ਬੁੱਧਵਾਰ ਤੜਕੇ ਆਪਣੇ ਘਰ ਪਹੁੰਚੇ।

ਡਾਕਟਰ ਮਾਰਦ ਮੁਤਾਬਕ ਘਟਨਾ ਨੂੰ ਲੈ ਕੇ ਜ਼ਿਲ੍ਹੇ ਅੰਦਰ ਗੁੱਸੇ ਦੀ ਲਹਿਰ ਫੈਲਣ ਮਗਰੋਂ ਹਸਪਤਾਲ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਅਤੇ ਤਿੰਨੋਂ ਐਂਬੂਲੈਂਸ ਡਰਾਈਵਰਾਂ ਨੂੰ ਖਾਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। -ਆਈੲੇਐੱਨਐੱਸ



Most Read

2024-09-23 14:19:25