Breaking News >> News >> The Tribune


ਮੁੰਦਰਾ ਹੈਰੋਇਨ ਮਾਮਲਾ: 4 ਅਫ਼ਗਾਨਾਂ ਸਣੇ 9 ਮੁਲਜ਼ਮ ਐੱਨਆਈਏ ਦੀ ਹਿਰਾਸਤ ’ਚ ਭੇਜੇ


Link [2022-03-22 19:59:20]



ਅਹਿਮਦਾਬਾਦ, 22 ਮਾਰਚ

ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮੁੰਦਰਾ ਹਵਾਈ ਅੱਡੇ ਤੋਂ ਡਰੱਗ ਬਰਾਮਦ ਹੋਣ ਦੇ ਮਾਮਲੇ ਵਿੱਚ ਅਫ਼ਗਾਨਿਸਤਾਨ ਦੇ ਚਾਰ ਨਾਗਰਿਕਾਂ ਸਣੇ ਨੌਂ ਜਣਿਆਂ ਨੂੰ 29 ਮਾਰਚ ਤੱਕ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਪਿਛਲੇ ਸਾਲ 13 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਹਵਾਈ ਅੱਡੇ ਤੋਂ 2,988.21 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਹ ਕੇਸ ਐੱਨਆਈਏ ਨੂੰ ਸੌਂਪਿਆ ਗਿਆ ਸੀ। ਇਹ ਮੁਲਜ਼ਮ ਪੰਜਾਬ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਇਨ੍ਹਾਂ ਖ਼ਿਲਾਫ਼ ਉਥੇ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਨੂੰ ਪ੍ਰੋਡੱਕਸ਼ਨ ਵਾਰੰਟ 'ਤੇ ਇੱਥੇ ਲਿਆਂਦਾ ਗਿਆ ਅਤੇ ਵਿਸ਼ੇਸ਼ ਜੱਜ ਸ਼ੁਭਾਦਾ ਬਖ਼ਸ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐੱਨਆਈਏ ਨੇ ਪਿਛਲੇ ਹਫ਼ਤੇ 16 ਜਣਿਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਨ੍ਹਾਂ ਵਿੱਚ 11 ਅਫ਼ਗਾਨਿਸਤਾਨ ਨਾਗਰਿਕ ਅਤੇ ਇੱਕ ਇਰਾਨੀ ਸ਼ਾਮਲ ਸੀ। -ਪੀਟੀਆਈ



Most Read

2024-09-22 02:18:43