Sport >> The Tribune


ਐੱਫਆਈਐੱਚ ਪ੍ਰੋ-ਲੀਗ: ਭਾਰਤ ਨੇ ਇੰਗਲੈਂਡ ਨੂੰ 4-3 ਨਾਲ ਹਰਾਇਆ


Link [2022-04-06 08:53:34]



ਭੁਵਨੇਸ਼ਵਰ, 3 ਅਪਰੈਲ

ਓਲੰਪਿਕ ਤਗ਼ਮਾ ਜੇਤੂ ਕਪਤਾਨ ਮਨਪ੍ਰੀਤ ਸਿੰਘ ਅਤੇ ਸਿਖਰਲੇ ਡਰੈਗਫਲਿੱਕਰ ਹਰਮਨਪ੍ਰੀਤ ਸਿੰਘ ਦੇ 2-2 ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ-ਲੀਗ ਦੇ ਡਬਲ ਹੈਡਰ ਮੁਕਾਬਲੇ ਦੇ ਦੂਜੇ ਮੈਚ ਵਿੱਚ ਇੰਗਲੈਂਡ 'ਤੇ 4-3 ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਮਨਪ੍ਰੀਤ ਨੇ 15ਵੇਂ ਤੇ 26ਵੇਂ ਅਤੇ ਹਰਮਨਪ੍ਰੀਤ ਨੇ 26ਵੇਂ ਤੇ 44ਵੇਂ ਮਿੰਟ 'ਚ ਗੋਲ ਦਾਗੇ। ਜਦਕਿ ਇੰਗਲੈਂਡ ਵੱਲੋਂ ਲਿਆਮ ਸੈਨਫੋਰਡ, ਡੇਵਿਡ ਕੋਂਡਨ ਅਤੇ ਸੈਮ ਵਾਰਡ ਨੇ ਗੋਲ ਕੀਤੇ। -ਪੀਟੀਆਈ



Most Read

2024-09-20 05:48:10