Sport >> The Tribune


ੲੇਸ਼ੀਆ ਕੱਪ ਹਾਕੀ: ਸੁਪਰ-4 ਗੇੜ ’ਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ


Link [2022-05-28 21:42:04]



ਜਕਾਰਤਾ, 28 ਮਈ

ੲੇਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ਗੇੜ ਵਿੱਚ ਅੱਜ ਇੱਥੇ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਲੀਗ ਮੁਕਾਬਲੇ 'ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਮੌਜੂਦਾ ਚੈਂਪੀਅਨ ਭਾਰਤ ਨੂੰ ਲੀਗ ਮੁਕਾਬਲੇ ਵਿੱਚ ਜਾਪਾਨ ਤੋਂ 2-5 ਗੋਲ ਅੰਤਰ ਨਾਲ ਹਾਰ ਮਿਲੀ ਸੀ। ਅੱਜ ਦੇ ਮੈਚ ਵਿੱਚ ਭਾਰਤ ਵੱਲੋਂ ਮਨਜੀਤ ਨੇ 8ਵੇਂ ਮਿੰਟ ਵਿੱਚ ਅਤੇ ਪਵਨ ਰਾਜਭਰ ਨੇ 35ਵੇਂ ਮਿੰਟ ਵਿੱਚ ਇੱਕ-ਇੱਕ ਮੈਦਾਨੀ ਗੋਲ ਦਾਗਿਆ ਜਦਕਿ ਜਾਪਾਨ ਵੱਲੋਂ ਇਕਲੌਤਾ ਗੋਲ ਤਾਕੁਮਾ ਨਿਵਾ ਨੇ 18ਵੇਂ ਮਿੰਟ ਵਿੱਚ ਕੀਤਾ। ਸੁਪਰ-4 ਗੇੜ ਵਿੱਚ ਐਤਵਾਰ ਨੂੰ ਭਾਰਤ ਦਾ ਅਗਲਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਇਸੇ ਦੌਰਾਨ ਸੁਪਰ-4 ਗੇੜ ਦੇ ਇੱਕ ਹੋਰ ਮੁਕਾਬਲੇ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ 2-2 ਗੋਲਾਂ ਨਾਲ ਬਰਾਬਰ ਰਹੇ। -ਪੀਟੀਆਈ



Most Read

2024-09-19 01:57:37