World >> The Tribune


ਪਾਕਿਸਤਾਨ: ਬਲੋਚਿਸਤਾਨ ਵਿੱਚ ਸੜਕ ਕਿਨਾਰੇ ਬੰਬ ਧਮਾਕੇ ’ਚ 4 ਹਲਾਕ, 10 ਜ਼ਖ਼ਮੀ


Link [2022-01-29 12:56:31]



ਇਸਲਾਮਾਬਾਦ, 28 ਜਨਵਰੀ

ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਬਲੋਚਿਸਤਾਨ ਵਿੱਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿੱਚ 4 ਜਣਿਆਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਜਦੋਂ ਲੋਕ ਇੱਕ ਵਾਹਨ 'ਤੇ ਜ਼ਿਲ੍ਹਾ ਡੇਰਾ ਬੁਗਤੀ ਦੇ ਮਤ ਇਲਾਕੇ ਵਿੱਚੋਂ ਲੰਘ ਰਹੇ ਸਨ। ਇਲਾਕੇ ਨਾਲ ਸਬੰਧਤ ਸੈਨੇਟਰ ਸਰਫਰਾਜ਼ ਬੁਗਤੀ ਨੇ ਘਟਨਾ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਧਮਾਕੇ 'ਚ ਮਾਰੇ ਲੋਕਾਂ ਵਿੱਚ ਉਸ ਦਾ ਇੱਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਪਿੱਛੇ ਪਾਬੰਦੀਸ਼ੁਦਾ ਬਲੋਚ ਰਿਪਬਲਿਕਨ ਆਰਮੀ (ਬੀਆਰਏ) ਦਾ ਹੱਥ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁੱਲ ਕੁਦੂਸ ਬਿਜ਼ੈਂਜੋ ਨੇ ਦੁਸ਼ਮਣਾਂ ਨੇ ਇੱਕ ਵਾਰ ਫਿਰ ਸੂੁਬੇ ਦੀ ਸ਼ਾਂਤੀ ਭੰਗ ਕਰਨ ਦਹਿਸ਼ਤਗਰਦੀ ਦੀ ਬੁੁਝਦਿਲੀ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। -ਪੀਟੀਆਈ



Most Read

2024-09-21 17:50:52