World >> The Tribune


ਅਮਰੀਕਾ ’ਚ ਐਚ-4 ਵੀਜ਼ਾਧਾਰਕਾਂ ਦੇ ਹੱਕਾਂ ਨਾਲ ਜੁੜਿਆ ਬਿੱਲ ਪੇਸ਼


Link [2022-04-09 09:14:24]



ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਨੇ ਐਚ-4 ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਕੰਮ ਕਰਨ ਦਾ ਹੱਕ ਬਿਨਾਂ ਅਗਾਊਂ ਮਨਜ਼ੂਰੀ ਦਿੱਤੇ ਜਾਣ ਬਾਰੇ ਇਕ ਬਿੱਲ ਪ੍ਰਤੀਨਿਧੀ ਸਭਾ ਵਿਚ ਪੇਸ਼ ਕੀਤਾ ਹੈ। ਫ਼ਿਲਹਾਲ ਇਸ ਲਈ ਇਜਾਜ਼ਤ ਲੈਣੀ ਪੈਂਦੀ ਹੈ ਤੇ ਇਹ ਆਪਣੇ-ਆਪ ਨਹੀਂ ਮਿਲਦਾ। ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤ ਸਣੇ ਹਜ਼ਾਰਾਂ ਵਿਦੇਸ਼ੀਆਂ ਦੇ ਜੀਵਨ ਸਾਥੀਆਂ ਨੂੰ ਲਾਭ ਮਿਲੇਗਾ ਤੇ ਅਮਰੀਕੀ ਕਾਰੋਬਾਰਾਂ ਵਿਚ ਕਾਮਿਆਂ ਦੀ ਘਾਟ ਦੂਰ ਕਰਨ ਵਿਚ ਵੀ ਮਦਦ ਮਿਲੇਗੀ। ਅਮਰੀਕਾ ਵਿਚ ਐਚ-1ਬੀ, ਐਚ-2ਏ, ਐਚ-2ਬੀ ਤੇ ਐਚ-3 ਵੀਜ਼ਾਧਾਰਕਾਂ ਉਤੇ ਨਿਰਭਰ ਉਨ੍ਹਾਂ ਦੇ ਜੀਵਨ ਸਾਥੀਆਂ (ਪਤੀ-ਪਤਨੀ) ਤੇ ਬੱਚਿਆਂ ਨੂੰ ਐਚ-4 ਵੀਜ਼ਾ ਦਿੱਤਾ ਜਾਂਦਾ ਹੈ। ਕਈ ਐਚ-4 ਵੀਜ਼ਾ ਧਾਰਕ ਆਪੋ-ਆਪਣੇ ਕੰਮਾਂ ਵਿਚ ਸਿਖ਼ਰਲੇ ਮਾਹਿਰ ਹਨ ਤੇ ਕੰਮ ਕਰਦੇ ਰਹੇ ਹਨ। ਬਿੱਲ ਅੱਜ ਸੰਸਦ ਵਿਚ ਕੈਰੋਲਿਨ ਬੋਰਡੌਕਸ ਤੇ ਮਾਰੀਆ ਐਲਵੀਰਾ ਨੇ ਪੇਸ਼ ਕੀਤਾ, ਜਿਸ ਵਿਚ ਮੌਜੂਦਾ ਕਾਨੂੰਨ ਨੂੰ ਬਦਲ ਕੇ ਐਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਨੂੰ ਐਚ-4 ਵੀਜ਼ਾ ਮਿਲਣ ਤੋਂ ਬਾਅਦ ਕੰਮ ਦਾ ਆਟੋਮੈਟਿਕ ਹੱਕ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੀਜ਼ਾਧਾਰਕਾਂ ਨੂੰ ਰੁਜ਼ਗਾਰ ਦੇ ਹੱਕ ਸਬੰਧੀ ਦਸਤਾਵੇਜ਼ ਲੈਣ ਲਈ ਅਰਜ਼ੀ ਨਹੀਂ ਦੇਣੀ ਪਵੇਗੀ। -ਪੀਟੀਆਈ



Most Read

2024-09-20 15:30:57