Breaking News >> News >> The Tribune


ਭਾਰਤ ਵੱਲੋਂ ਤਿਆਰ 4ਜੀ ਮੋਬਾਈਲ ਨੈੱਟਵਰਕ ਜਲਦੀ ਹੋਵੇਗਾ ਲਾਂਚ


Link [2022-03-31 05:35:17]



ਨਵੀਂ ਦਿੱਲੀ, 30 ਮਾਰਚ

ਟੈਲੀਕੌਮ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਭਾਰਤ ਦਾ ਘਰੇਲੂ 4ਜੀ ਮੋਬਾਈਲ ਨੈੱਟਵਰਕ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਤਿਆਰ ਕਰ ਲਿਆ ਗਿਆ ਹੈ ਤੇ ਇਹ ਲਾਂਚ ਹੋਣ ਲਈ ਤਿਆਰ ਹੈ ਜਦਕਿ 5ਜੀ ਨੈੱਟਵਰਕ 2022 ਦੇ ਅਖੀਰ ਤੱਕ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਸਾਲਾਂ ਮਗਰੋਂ ਸਰਕਾਰੀ ਕੰਟਰੋਲ ਵਾਲਾ ਬੀਐੱਸਐੱਲਐੱਲ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਮਗਰੋਂ ਲਾਭ ਕਮਾਉਣ ਲੱਗਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਇੰਜਨੀਅਰਾਂ ਨੇ ਮੁਲਕ ਦਾ ਆਪਣਾ 4ਜੀ ਨੈੱਟਵਰਕ ਤਿਆਰ ਕਰ ਲਿਆ ਹੈ ਜੋ ਬਹੁਤ ਜਲਦੀ ਲਾਂਚ ਹੋਣ ਲਈ ਤਿਆਰ ਹੈ। ਮੁਲਕ ਦੇ ਕਈ ਹਿੱਸਿਆਂ ਵਿੱਚ ਮਾੜੀ ਕਨੈਕਟੀਵਿਟੀ ਦੇ ਸਬੰਧ 'ਚ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੋਬਾਈਲ ਟੈਲੀਕੌਮ ਨੈੱਟਵਰਕਾਂ ਵਿੱਚ ਸੁਧਾਰ ਲਿਆਉਣ ਲਈ 9 ਸਕੀਮਾਂ ਦਾ ਜ਼ਿੰਮਾ ਚੁੱਕਿਆ ਗਿਆ ਹੈ। -ਪੀਟੀਆਈ



Most Read

2024-09-21 17:39:43