Breaking News >> News >> The Tribune


ਸੁਪਰੀਮ ਕੋਰਟ ’ਚ 4 ਅਪਰੈਲ ਤੋਂ ਹੋਵੇਗੀ ਸਿੱਧੀ ਸੁਣਵਾਈ: ਚੀਫ ਜਸਟਿਸ


Link [2022-03-30 19:55:09]



ਨਵੀਂ ਦਿੱਲੀ, 30 ਮਾਰਚ

ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ 4 ਅਪਰੈਲ ਤੋਂ ਅਦਾਲਤੀ ਕੰਪਲੈਕਸ 'ਚ ਸਿੱਧੀ ਸੁਣਵਾਈ ਕਰੇਗੀ। ਚੀਫ਼ ਜਸਟਿਸ ਨੇ ਅੱਜ ਸਿਖਰਲੀ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਇਹ ਐਲਾਨ ਕੀਤਾ। ਚੀਫ਼ ਜਸਟਿਸ ਨੇ ਕਿਹਾ, 'ਜੇਕਰ ਵਕੀਲ ਚਾਹੁਣ ਤਾਂ ਅਸੀਂ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਆਨਲਾਈਨ ਸੁਣਵਾਈ ਲਈ ਲਿੰਕ ਮੁਹੱਈਆ ਕਰਵਾਵਾਂਗੇ।' ਇਸ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਫੈਸਲੇ ਲਈ ਬੈਂਚ ਦਾ ਧੰਨਵਾਦ ਕੀਤਾ।



Most Read

2024-09-21 17:49:57