Sport >> The Tribune


ਆਈਪੀਐਲ: ਦਿੱਲੀ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ


Link [2022-03-28 04:55:10]



ਮੁੰਬਈ: ਆਈਪੀਐਲ-2022 ਦੇ ਅੱਜ ਹੋਏ ਇਕ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਅਕਸਰ ਪਟੇਲ ਤੇ ਲਲਿਤ ਯਾਦਵ ਵਿਚਾਲੇ ਹੋਈ 70 ਦੌੜਾਂ ਦੀ ਭਾਈਵਾਲੀ ਨੇ ਦਿੱਲੀ ਦੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਇਹ ਭਾਈਵਾਲੀ ਕੇਵਲ 30 ਬਾਲਾਂ ਵਿਚ ਕੀਤੀ। ਦਿੱਲੀ ਨੇ 18.2 ਓਵਰਾਂ ਵਿਚ 178 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਮੁੰਬਈ ਨੇ ਦਿੱਲੀ ਅੱਗੇ 177 ਦੌੜਾਂ ਦਾ ਟੀਚਾ ਰੱਖਿਆ ਸੀ। ਮੁੰਬਈ ਵੱਲੋਂ ਇਸ਼ਾਨ ਕਿਸ਼ਨ ਨੇ ਅਰਧ ਸੈਂਕੜਾ ਜੜਿਆ। ਇਸ਼ਾਨ ਨੇ ਨਾਬਾਦ 81 ਤੇ ਕਪਤਾਨ ਰੋਹਿਤ ਸ਼ਰਮਾ ਨੇ 41 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਵੱਲੋਂ ਕੁਲਦੀਪ ਯਾਦਵ ਨੇ 18 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮੈਚ ਦੌਰਾਨ ਹੌਲੀ ਓਵਰ ਕਰਨ ਲਈ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। -ਪੀਟੀਆਈ



Most Read

2024-09-20 05:38:39