Breaking News >> News >> The Tribune


ਮੱਧ ਪ੍ਰਦੇਸ਼: ਵਾਰਡ ਬੁਆੲੇ ਨੇ ਆਈਸੀਯੂ ’ਚ ਨਰਸ ਨੂੰ ਗੋਲੀ ਮਾਰ ਕੇ ਮਾਰਿਆ, ਇਕਪਾਸੜ ਪ੍ਰੇਮ ਕਰਨ ਵਾਲਾ ਮੁਲਜ਼ਮ 4 ਬੱਚਿਆਂ ਦਾ ਹੈ ਪਿਤਾ


Link [2022-02-11 20:36:11]



ਭਿੰਡ, 11 ਫਰਵਰੀ

ਮੱਧ ਪ੍ਰਦੇਸ਼ ਦੇ ਭਿੰਡ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਵਾਰਡ ਬੁਆਏ ਨੇ 26 ਸਾਲਾ ਨਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਹਸਪਤਾਲ ਦੇ ਨਰਸਿੰਗ ਸਟਾਫ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਕੰਮ ਕਰਨਾ ਬੰਦ ਕਰ ਦਿੱਤਾ ਹੈ। ਭਿੰਡ ਜ਼ਿਲ੍ਹੇ ਦੇ ਐੱਸਪੀ ਸ਼ੈਲੇਂਦਰ ਸਿੰਘ ਚੌਹਾਨ ਨੇ ਦੱਸਿਆ ਕਿ ਵਾਰਡ ਬੁਆਏ ਰਿਤੇਸ਼ ਸ਼ਾਕਿਆ (32) ਨੇ ਵੀਰਵਾਰ ਰਾਤ ਨੂੰ ਆਈਸੀਯੂ ਵਿੱਚ ਨਰਸ ਨੇਹਾ ਚੰਦੇਲ ਨੂੰ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਨੇਹਾ ਆਪਣੀ ਡਿਊਟੀ 'ਤੇ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਗੋਲੀ ਮਾਰਨ ਬਾਅਦ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਸ਼ਾਕਿਆ ਚਾਰ ਬੱਚਿਆਂ ਦਾ ਪਿਤਾ ਹੈ ਅਤੇ ਉਸ ਨੂੰ ਨੇਹਾ ਨਾਲ ਇਕਤਰਫਾ ਪਿਆਰ ਹੋ ਗਿਆ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਨੇਹਾ ਦਾ ਵਿਆਹ ਕਿਸੇ ਹੋਰ ਵਿਅਕਤੀ ਨਾਲ ਤੈਅ ਹੋ ਗਿਆ ਸੀ।



Most Read

2024-09-23 02:36:12