Breaking News >> News >> The Tribune


ਆਰਬੀਆਈ: ਰੈਪੋ ਦਰ 4 ਫੀਸਦ ’ਤੇ ਬਰਕਰਾਰ


Link [2022-02-10 14:34:16]



ਮੁੰਬਈ, 10 ਫਰਵਰੀ

ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਆਪਣੀ ਪ੍ਰਮੁੱਖ ਨੀਤੀਗਤ ਦਰ ਰੈਪੋ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਸ ਨੂੰ 4 ਫੀਸਦ 'ਤੇ ਬਰਕਰਾਰ ਰੱਖਿਆ ਹੈ। ਇਸ ਦਾ ਮਤਲਬ ਇਹ ਹੈ ਕਿ ਬੈਂਕ ਕਰਜ਼ੇ ਦੀ ਮਹੀਨਾਵਾਰ ਕਿਸ਼ਤ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸੇ ਦੇ ਨਾਲ ਹੀ ਆਰਬੀਆਈ ਨੇ ਮਹਿੰਗਾਈ ਦੀ ਉੱਚੀ ਦਰ ਦੇ ਬਾਵਜੂਦ ਨੀਤੀਗਤ ਮਾਮਲੇ ਵਿੱਚ ਨਰਮ ਰੁੱਖ਼ ਨੂੰ ਬਰਕਰਾਰ ਰੱਖਿਆ ਹੈ। ਫਿਲਹਾਲ ਨੀਤੀਗਤ ਦਰ ਵਿੱਚ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਲਗਾਤਾਰ 10ਵਾਂ ਮੌਕਾ ਹੈ ਜਦੋਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁੱਦਰਾ ਨੀਤੀ ਸਮਿਤੀ ਨੇ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। -ਪੀਟੀਆਈ



Most Read

2024-09-23 02:30:41