Sport >> The Tribune


ਰੋਹਿਤ ਦੀ ਕਪਤਾਨੀ ਵਿੱਚ ਭਾਰਤ ਨੇ ਬਣਾਇਆ ਰਿਕਾਰਡ; 39 ਸਾਲਾਂ ਵਿੱਚ ਪਹਿਲੀ ਵਾਰ ਵੈਸਟ ਇੰਡੀਜ਼ ਨੂੰ ਇਕ ਦਿਨਾ ਲੜੀ ਵਿਚ 3-0 ਨਾਲ ਹਰਾਇਆ


Link [2022-02-11 20:36:14]



ਅਹਿਮਦਾਬਾਦ, 11 ਫਰਵਰੀ

ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਇਕ ਦਿਨਾ ਮੈਚ ਵਿਚ 96 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਲੜੀ ਵਿਚ 3-0 ਨਾਲ ਹੂੰਝਾ ਫੇਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਭਾਰਤ ਨੇ 39 ਸਾਲਾਂ ਵਿਚ ਪਹਿਲੀ ਵਾਰ ਵੈਸਟਇੰਡੀਜ਼ ਤੇ ਇਕ ਦਿਨਾ ਲੜੀ ਵਿਚ ਕਲੀਨ ਸਵੀਪ ਕੀਤਾ ਹੈ। ਭਾਰਤ ਦੀਆਂ 265 ਦੌੜਾਂ ਦੇ ਮੁਕਾਬਲੇ ਵੈਸਟਇੰਡੀਜ਼ ਦੀ ਟੀਮ 37.1 ਓਵਰਾਂ ਵਿਚ 169 ਦੌੜਾਂ ਹੀ ਬਣਾ ਸਕੀ। ਭਾਰਤ ਨੇ ਪਹਿਲਾਂ ਖੇਡਦਿਆਂ 265 ਦੌੜਾਂ ਬਣਾਈਆਂ ਸੀ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 266 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਤੇ ਭਾਰਤ ਦੇ ਸਿਖਰਲੇ ਤਿੰਨ ਬੱਲੇਬਾਜ਼ ਜਲਦੀ ਆਊਟ ਹੋ ਗਏ। ਰੋਹਿਤ ਸ਼ਰਮਾ ਨੇ 13, ਸ਼ਿਖਰ ਧਵਨ ਨੇ 10 ਤੇ ਵਿਰਾਟ ਕੋਹਲੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ 80 ਤੇ ਰਿਸ਼ਭ ਪੰਤ ਨੇ 56 ਦੌੜਾਂ ਦੇ ਯੋਗਦਾਨ ਨਾਲ ਭਾਰਤ ਦੀ ਸਥਿਤੀ ਮਜ਼ਬੂਤ ਬਣਾਈ। ਇਨ੍ਹਾਂ ਦੋਵਾਂ ਨੇ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ 6 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ ਪਰ ਦੀਪਕ ਨੇ 38 ਤੇ ਵਾਸ਼ਿੰਗਟਨ ਸੁੰਦਰ ਨੇ 33 ਦੌੜਾਂ ਬਣਾਈਆਂ।



Most Read

2024-09-20 13:44:08