World >> The Tribune


ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼


Link [2022-01-25 08:34:20]



ਤਈਪੇਈ, 24 ਜਨਵਰੀ

ਚੀਨ ਨੇ ਤਾਇਵਾਨ ਵੱਲ 39 ਲੜਾਕੂ ਜਹਾਜ਼ ਭੇਜੇ ਹਨ ਜੋ ਕਿ ਇਸ ਸਾਲ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਦੇ ਜਵਾਬ ਵਿਚ ਤਾਇਵਾਨ ਨੇ ਵੀ ਆਪਣੇ ਲੜਾਕੂ ਜਹਾਜ਼ ਉਡਾ ਦਿੱਤੇ। ਵੇਰਵਿਆਂ ਮੁਤਾਬਕ ਚੀਨ ਨੇ 24 ਜੇ-16 ਜਹਾਜ਼ ਤੇ 10 ਜੇ-10 ਜੈੱਟ, ਹੋਰ ਏਅਰਕ੍ਰਾਫਟ ਤੇ ਇਲੈਕਟ੍ਰੌਨਿਕ ਵਾਰਫੇਅਰ ਜਹਾਜ਼ ਤਾਇਵਾਨ ਵੱਲ ਉਡਾਏ ਹਨ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਪੀਐਲਏ ਦੇ ਜਹਾਜ਼ਾਂ ਨੂੰ ਆਪਣੇ ਰਾਡਾਰ ਸਿਸਟਮ ਉਤੇ ਟਰੈਕ ਕੀਤਾ ਸੀ। ਪਿਛਲੇ ਕਰੀਬ ਡੇਢ ਸਾਲ ਤੋਂ ਚੀਨੀ ਪਾਇਲਟ ਰੋਜ਼ਾਨਾ ਤਾਇਵਾਨ ਵੱਲ ਉਡਾਣਾਂ ਭਰ ਰਹੇ ਹਨ। ਪਿਛਲੇ ਸਾਲ ਅਕਤੂਬਰ ਵਿਚ ਚੀਨ ਨੇ 56 ਲੜਾਕੂ ਜਹਾਜ਼ ਤਾਇਵਾਨ ਵੱਲ ਭੇਜੇ ਸਨ। ਇਹ ਗਤੀਵਿਧੀ ਤਾਇਵਾਨ ਦੇ ਦੱਖਣ-ਪੱਛਮ ਦੀ ਏਅਰਸਪੇਸ ਵਿਚ ਕੀਤੀ ਜਾਂਦੀ ਹੈ ਜਿਸ ਨੂੰ ਤਾਇਵਾਨ ਦੀ ਫ਼ੌਜ ਏਅਰ ਡਿਫੈਂਸ ਜ਼ੋਨ ਕਹਿੰਦੀ ਹੈ। ਇਸ ਏਅਰ ਸਪੇਸ ਨੂੰ ਉਹ ਕੌਮੀ ਸੁਰੱਖਿਆ ਦੇ ਦਾਇਰੇ ਵਿਚ ਰੱਖਦੇ ਹਨ। ਜ਼ਿਕਰਯੋਗ ਹੈ ਕਿ ਚੀਨ ਤੇ ਤਾਇਵਾਨ ਦੇ ਸਬੰਧ 1949 ਦੀ ਖਾਨਾਜੰਗੀ ਦੌਰਾਨ ਟੁੱਟ ਗਏ ਸਨ ਪਰ ਚੀਨ ਦਾਅਵਾ ਕਰਦਾ ਹੈ ਕਿ ਇਹ ਟਾਪੂ ਮੁਲਕ ਉਸ ਦਾ ਇਲਾਕਾ ਹੈ। -ਏਪੀ



Most Read

2024-09-21 17:38:35