World >> The Tribune


ਫਲੋਰਿਡਾ ਤੱਟ ਨੇੜੇ ਲਾਪਤਾ ਹੋਏ 38 ਲੋਕਾਂ ਦੀ ਭਾਲ ਸ਼ੁਰੂ


Link [2022-01-28 12:57:25]



ਮਿਆਮੀ ਬੀਚ, 27 ਜਨਵਰੀ

ਅਮਰੀਕਾ ਵਿਚ ਤੱਟ ਰੱਖਿਅਕ ਬਲ, ਉਸ ਦੇ ਹਵਾਈ ਜਹਾਜ਼ਾਂ ਅਤੇ ਸਮੁੰਦਰੀ ਜਹਾਜ਼ਾਂ ਵਾਲੇ ਫੋਲਰਿਡਾ ਤੱਟ ਦੇ ਆਸਪਾਸ ਲਾਪਤਾ ਹੋਏ 38 ਲੋਕਾਂ ਦੀ ਭਾਲ ਵਿਚ ਜੁੱਟੇ ਹੋਏ ਹਨ। ਚਾਰ ਦਿਨ ਪਹਿਲਾਂ ਸ਼ੱਕੀ ਮਨੁੱਖੀ ਤਸਕਰੀ ਵਾਲੀ ਕਿਸ਼ਤੀ ਸਮੁੰਦਰ ਵਿਚ ਆਏ ਤੂਫ਼ਾਨ ਕਾਰਨ ਡੁੱਬ ਗਈ ਸੀ। ਇਸ ਕਿਸ਼ਤੀ 'ਤੇ 40 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਜਦਕਿ ਇਕ ਜਿਊਂਦਾ ਬਚ ਗਿਆ ਹੈ ਜਦਕਿ 38 ਵਿਅਕਤੀ ਲਾਪਤਾ ਹਨ। ਇਸ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੈਪਟਨ ਜੋਅ-ਐਨ ਐੱਫ. ਬਰਡੀਅਨ ਨੇ ਕਿਹਾ ਕਿ ਜਿਊਂਦੇ ਬਚੇ ਵਿਅਕਤੀ ਨੇ ਬਚਾਅ ਦਲ ਨੂੰ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਬਹਾਮਸ ਤੋਂ ਕਿਸ਼ਤੀ ਚੱਲਣ ਤੋਂ ਤੁਰੰਤ ਬਾਅਦ ਤੂਫ਼ਾਨ ਦੀ ਲਪੇਟ ਵਿਚ ਆ ਗਈ ਤੇ ਪਲਟ ਗਈ। ਇਕ ਵਪਾਰੀ ਸਮੁੰਦਰੀ ਜਹਾਜ਼ ਦੇ ਚਾਲਕ ਦਲ ਨੇ 25 ਫੁੱਟ ਲੰਬੀ ਇਕ ਪਲਟੀ ਹੋਈ ਕਿਸ਼ਤੀ 'ਤੇ ਬੈਠੇ ਇਕ ਵਿਅਕਤੀ ਨੂੰ ਦੇਖਿਆ। ਉਸ ਤੋਂ ਬਾਅਦ ਮੰਗਲਵਾਰ ਸਵੇਰੇ ਤੱਟ ਰੱਖਿਅਕ ਬਲ ਨੂੰ ਚੌਕਸ ਕੀਤਾ ਗਿਆ। ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਸ ਨੂੰ ਗ੍ਰਹਿ ਸੁਰੱਖਿਆ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਹ ਵਿਅਕਤੀ ਹੁਣ ਠੀਕ ਹੈ।

ਬਰਡੀਅਨ ਨੇ ਕਿਹਾ ਕਿ ਜਿਊਂਦੇ ਬਚੇ ਹੋਰ ਪਰਵਾਸੀਆਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਚਾਲਕ ਦਲ ਨੇ 24 ਘੰਟੇ ਪੜਤਾਲ ਕੀਤੀ। -ਏਪੀ



Most Read

2024-09-21 17:51:18