Breaking News >> News >> The Tribune


ਧਾਰਾ 370 ਮਨਸੂਖ ਕਰਵਾਉਣ ਵਾਂਗ ਪਾਕਿ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਨੂੰ ਵੀ ਆਜ਼ਾਦ ਕਰਾਵਾਂਗੇ: ਜਿਤੇਂਦਰ ਸਿੰਘ


Link [2022-03-21 04:34:01]



ਜੰਮੂ, 20 ਮਾਰਚ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਧਾਰਾ 370 ਖ਼ਤਮ ਕਰਨਾ, ਲੋਕਾਂ ਦੀ ਸੋਚ ਤੋਂ ਪਰ੍ਹੇ ਵਾਲੀ ਗੱਲ ਸੀ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਤੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਨੂੰ 'ਆਜ਼ਾਦ' ਕਰਵਾਉਣ ਦੇ ਆਪਣੇ ਵਾਅਦੇ ਨੂੰ ਵੀ ਪੂਰਾ ਕਰੇਗੀ। ਮਹਾਰਾਜਾ ਗੁਲਾਬ ਸਿੰਘ ਦੇ 20 ਫੁੱਟ ਉੱਚੇ ਬੁੱਤ ਦੀ ਘੁੰਡ ਚੁਕਾਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੰਘ ਨੇ ਕਿਹਾ, ''ਸੰਸਦ ਨੇ 1994 ਵਿੱਚ ਇਕਮੱਤ ਨਾਲ ਮਤਾ ਪਾਸ ਕੀਤਾ ਸੀ ਕਿ ਪਾਕਿਸਤਾਨ ਨੂੰ ਗੈਰਕਾਨੂੰਨੀ ਕਬਜ਼ੇ ਵਾਲੇ ਜੰਮੂ ਤੇ ਕਸ਼ਮੀਰ ਦੇ ਹਿੱਸੇ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ। ਮਕਬੂਜ਼ਾ ਕਸ਼ਮੀਰ ਨੂੰ ਆਜ਼ਾਦ ਕਰਵਾਉਣਾ ਸਾਡਾ ਵਾਅਦਾ ਹੈ। ਧਾਰਾ 370 ਖ਼ਤਮ ਕੀਤੀ ਤੇ ਇਹ ਕੰਮ ਭਾਜਪਾ ਦੇ ਵਾਅਦੇ ਮੁਤਾਬਕ ਕੀਤਾ ਗਿਆ, ਹਾਲਾਂਕਿ ਇਹ (ਕੰਮ) ਕਈ ਲੋਕਾਂ ਦੀ ਸੋਚ ਤੋਂ ਪਰ੍ਹੇ ਸੀ।'' -ਪੀਟੀਆਈ



Most Read

2024-09-22 04:38:15