Breaking News >> News >> The Tribune


ਧਾਰਾ 370 ਹਟਾਏ ਜਾਣ ’ਤੇ ਅਖਿਲੇਸ਼ ਨੇ ਕਿਹਾ ਸੀ ਕਿ ਖੂਨ ਦੀਆਂ ਨਦੀਆਂ ਵਗਣਗੀਆਂ: ਅਮਿਤ ਸ਼ਾਹ


Link [2022-02-03 04:54:14]



ਅਲੀਗੜ੍ਹ(ਉੱਤਰ ਪ੍ਰਦੇਸ਼), 2 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਵਿਰੋਧੀ ਧਿਰਾਂ ਖਾਸਤੌਰ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ 'ਤੇ ਧਾਰਾ 370 ਹਟਾਉਣ ਦਾ ਵਿਰੋਧ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਯਾਦਵ ਨੇ ਕਿਹਾ ਸੀ ਕਿ ਖੂਨ ਦੀਆਂ ਨਦੀਆਂ ਵਗਣਗੀਆਂ। ਸ਼ਾਹ ਨੇ ਕਿਹਾ, '' ਪਰ ਕਿਸੇ ਦੀ ਇਕ ਪੱਥਰ ਸੁੱਟਣ ਦੀ ਵੀ ਹਿੰਮਤ ਨਹੀਂ ਹੋਈ।'' ਅਲੀਗੜ੍ਹ ਦੇ ਅਤਰੌਲੀ ਵਿਧਾਨ ਸਭਾ ਖੇਤਰ ਵਿੱਚ ਸਾਬਕਾ ਮੁੱਖ ਮੰਤਰੀ ਮਰਹੁੂਮ ਕਲਿਆਣ ਸਿੰਘ ਦੇ ਪੋਤੇ, ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਭਾਜਪਾ ਉਮੀਦਵਾਰ ਸੰਦੀਪ ਸਿੰਘ ਦੇ ਸਮਰਥਨ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਗੱਲ ਕਹੀ।

ਉਨ੍ਹਾਂ ਕਿਹਾ, '' ਤੁਸੀਂ ਮੁੜ ਪ੍ਰਧਾਨ ਮੰਤਰੀ ਬਣਾਇਆ ਤਾਂ ਨਰਿੰਦਰ ਮੋਦੀ ਨੇ ਕਸ਼ਮੀਰ ਵਿੱਚ ਧਾਰਾ 370 ਖਤਮ ਕਰ ਦਿੱਤੀ। ਇਹ (ਵਿਰੋਧੀ) ਵਿਰੋਧ ਕਰਦੇ ਸਨ। ਅਖਿਲੇਸ਼ ਵਿਰੋਧ ਕਰਦੇ ਸਨ, ਉਸ ਵਿੱਚ ਅਤਰੌਲੀ ਆਉਣ ਦੀ ਹਿੰਮਤ ਨਹੀਂ। ਉਨ੍ਹਾਂ ਮੇਰੇ ਸਾਹਮਣੇ ਕਿਹਾ ਸੀ ਕਿ 'ਖੂਨ ਦੀਆਂ ਨਦੀਆਂ ਵਗਣਗੀਆਂ'। ਅਖਿਲੇਸ਼ ਬਾਬੂ ਖੂਨ ਦੀਆਂ ਨਦੀਆਂ ਛੱਡੋ, ਛੋਟਾ ਪੱਥਰ ਸੁੱਟਣ ਦੀ ਵੀ ਕਿਸੇ ਦੀ ਹਿੰਮਤ ਨਹੀਂ ਹੋਈ, ਨਰਿੰਦਰ ਮੋਦੀ ਨੇ ਮੁਲਕ ਨੂੰ ਸੁਰੱਖਿਅਤ ਕਰਨ ਦਾ ਕੰਮ ਕੀਤਾ ਹੈ। '' ਭਾਜਪਾ ਦੇ ਸਾਬਕਾ ਪ੍ਰਧਾਨ ਨੇ ਸਪਾ, ਬਸਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸੇਧਦਿਆਂ ਕਿਹਾ , ''ਇਹ ਲੋਕ ਸਾਫ-ਸੁਥਰਾ ਸ਼ਾਸਨ ਨਹੀਂ ਕਰ ਸਕਦੇ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਨਹੀਂ ਦੇ ਸਕਦੇ। ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਿਰਫ ਅਤੇ ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਹੀ ਦੇ ਸਕਦੀ ਹੈ। -ਏਜੰਸੀ



Most Read

2024-09-23 10:30:37