Breaking News >> News >> The Tribune


ਕਰੋਨਾਵਾਇਰਸ: ਭਾਰਤ ਵਿਚ 37 ਦਿਨਾਂ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਪੰਜ ਲੱਖ ਤੋਂ ਘੱਟ


Link [2022-02-14 14:14:46]



ਨਵੀਂ ਦਿੱਲੀ, 14 ਫਰਵਰੀ

ਭਾਰਤ ਵਿਚ ਅੱਜ ਕਰੋਨਾਵਾਇਰਸ ਲਾਗ ਦੇ 34,113 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੋਵਿਡ ਦੇ ਕੁੱਲ ਮਾਮਲਿਆ ਦੀ ਗਿਣਤੀ 4,26,65,534 ਹੋ ਗਈ ਜਦਕਿ ਕਰੀਬ 37 ਦਿਨਾਂ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ ਪੰਜ ਲੱਖ ਤੋਂ ਘੱਟ ਰਹਿ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਵਿਡ ਦੇ ਰੋਜ਼ਾਨਾ ਦੇ ਕੇਸ ਲਗਾਤਾਰ ਅੱਠਵੇਂ ਦਿਨ ਇਕ ਲੱਖ ਤੋਂ ਘੱਟ ਹਨ। ਇਸ ਬਿਮਾਰੀ ਨਾਲ 346 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ ਵਧ ਕੇ 5,09,011 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 4,78,882 ਰਹਿ ਗਈ ਹੈ ਜੋ ਕਿ ਕੁੱਲ ਮਾਮਲਿਆਂ ਦਾ 1.12 ਫੀਸਦ ਹਨ। -ਪੀਟੀਆਈ



Most Read

2024-09-22 22:35:22