World >> The Tribune


ਪਾਕਿਸਤਾਨ ਨੇ 36 ਭਾਰਤੀ ਮਛੇਰੇ ਗ੍ਰਿਫ਼ਤਾਰ ਕੀਤੇ


Link [2022-02-10 04:33:59]



ਇਸਲਾਮਾਬਾਦ, 9 ਫਰਵਰੀ

ਪਾਕਿਸਤਾਨ ਨੇ ਦੇਸ਼ ਦੇ ਸਮੁੰਦਰੀ ਪਾਣੀਆਂ 'ਚ ਮੱਛੀਆਂ ਫੜਨ ਦੇ ਦੋਸ਼ ਹੇਠ 36 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਛੇ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਵਿਸ਼ੇਸ਼ ਆਰਥਿਕ ਜ਼ੋਨ 'ਚ ਗਸ਼ਤ ਦੌਰਾਨ ਘੁਸਪੈਠ ਕਰਨ ਵਾਲੀਆਂ ਭਾਰਤੀ ਕਿਸ਼ਤੀਆਂ ਨੂੰ ਮੰਗਲਵਾਰ ਨੂੰ ਫੜਿਆ ਹੈ। ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਕਿ 36 ਭਾਰਤੀ ਮਛੇਰਿਆਂ ਦੇ ਨਾਲ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਕਰਾਚੀ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਭਾਰਤ ਇਕ-ਦੂਜੇ ਦੇ ਮਛੇਰਿਆਂ ਨੂੰ ਸਮੁੰਦਰੀ ਸਰਹੱਦ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਦੇ ਰਹਿੰਦੇ ਹਨ। ਪਾਕਿਸਤਾਨ ਅਤੇ ਭਾਰਤ ਦੇ ਮਛੇਰਿਆਂ ਨੂੰ ਆਮ ਤੌਰ 'ਤੇ ਇਕ-ਦੂਜੇ ਦੇ ਸਮੁੰਦਰੀ ਪਾਣੀਆਂ 'ਚ ਗ਼ੈਰਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਹੋਣ ਤੋਂ ਬਾਅਦ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਸਮਝੌਤੇ ਤਹਿਤ ਜਾਂ ਸਜ਼ਾ ਪੂਰੀ ਹੋਣ ਮਗਰੋਂ ਹੀ ਉਨ੍ਹਾਂ ਦੀ ਰਿਹਾਈ ਸੰਭਵ ਹੁੰਦੀ ਹੈ। -ਪੀਟੀਆਈ



Most Read

2024-09-21 10:24:38