Sport >> The Tribune


ਮੁਹਾਲੀ ਟੈਸਟ: ਸ੍ਰੀਲੰਕਾ ਖ਼ਿਲਾਫ਼ ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ਦੇ ਨੁਕਸਾਨ ਨਾਲ 357 ਦੌੜਾਂ ਬਣਾਈਆਂ


Link [2022-03-05 19:39:17]



ਮੁਹਾਲੀ, 4 ਮਾਰਚ

ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ਨਾਲ 357 ਦੌੜਾਂ ਬਣਾਈਆਂ। ਖੇਡ ਖਤਮ ਹੋਣ ਤਕ ਰਵਿੰਦਰ ਜਡੇਜਾ 45 ਤੇ ਆਰ ਅਸ਼ਵਿਨ 10 ਦੌੜਾਂ ਬਣਾ ਕੇ ਕਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਰਿਸ਼ਭ ਪੰਤ 97 ਗੇਂਦਾਂ ਵਿਚ 96 ਦੌੜਾਂ ਬਣਾ ਕੇ ਆਊਟ ਹੋਇਆ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਇਥੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੈਸਟ ਕਪਤਾਨ ਵਜੋਂ ਰੋਹਿਤ ਦਾ ਇਹ ਪਹਿਲਾ ਮੈਚ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਹੈ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ 12ਵਾਂ ਭਾਰਤੀ ਕ੍ਰਿਕਟਰ ਹੈ। ਭਾਰਤੀ ਕ੍ਰਿਕਟਰਾਂ 'ਚ 33 ਸਾਲਾ ਕੋਹਲੀ ਤੋਂ ਪਹਿਲਾਂ ਸੁਨੀਲ ਗਾਵਸਕਰ, ਦਿਲੀਪ ਵੈਂਗਸਰਕਰ, ਕਪਿਲ ਦੇਵ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ, ਰਾਹੁਲ ਦ੍ਰਾਵਿੜ, ਵੀਵੀਐੱਸ ਲਕਸ਼ਮਣ, ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ, ਹਰਭਜਨ ਸਿੰਘ ਅਤੇ ਇਸ਼ਾਂਤ ਸ਼ਰਮਾ ਨੇ 100 ਟੈਸਟ ਖੇਡਣ ਦਾ ਕਾਰਨਾਮਾ ਕੀਤਾ ਹੈ। ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਚਾਹ ਤੱਕ ਚਾਰ ਵਿਕਟਾਂ 'ਤੇ 199 ਦੌੜਾਂ ਬਣਾਈਆਂ ਸਨ।



Most Read

2024-09-20 11:34:30