Breaking News >> News >> The Tribune


ਯੂਕਰੇਨ ਸੰਕਟ: ਦੋ ਉਡਾਣਾਂ ਰਾਹੀਂ 353 ਭਾਰਤੀ ਵਤਨ ਲਿਆਂਦੇ


Link [2022-03-06 07:02:24]



ਮੁੰਬਈ, 5 ਮਾਰਚ

ਯੂਕਰੇਨ ਵਿੱਚੋਂ ਬਚਾਏ 353 ਭਾਰਤੀਆਂ ਨੂੰ ਅੱਜ ਏਅਰਏਸ਼ੀਆ ਇੰਡੀਆ ਅਤੇ ਏਅਰ ਇੰਡੀਆ ਐੱਕਸਪ੍ਰੈੱਸ ਦੀ ਉਡਾਣਾਂ ਰਾਹੀਂ ਰੋਮਾਨੀਆ ਦੇ ਸੁਸੈਵਾ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਭਾਰਤ ਲਿਆਂਦਾ ਗਿਆ ਹੈ। ਇਹ ਜਾਣਕਾਰੀ ਹਵਾਈ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

ੲੇਅਰਏਸ਼ੀਆ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਦੀ ਇੱਕ ਉਡਾਣ ਰੋਮਾਨੀਆ ਦੇ ਸੁਸੈਵਾ ਤੋਂ 170 ਭਾਰਤੀਆਂ ਨੂੰ ਲੈ ਕੇੇ ਦੁਬਈ ਰਾਹੀਂ ਹੁੰਦੀ ਹੋਈ ਅੱਜ ਤੜਕੇ 4 ਵਜੇ ਦਿੱਲੀ ਹਵਾਈ ਅੱਡੇ 'ਤੇ ਉੱਤਰੀ। ਅਧਿਕਾਰੀ ਮੁਤਾਬਕ ਵਿਦੇਸ਼ੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕੀਤਾ। ਕੇਂਦਰ ਸਰਕਾਰ ਵੱਲੋਂ ਜੰਗ ਪ੍ਰਭਾਵਿਤ ਯੂਕਰੇਨ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਬਚਾਅ ਕੇ ਕੱਢਣ ਲਈ ਚਲਾਏ ਜਾ ਰਹੇ 'ਅਪਰੇਸ਼ਨ ਗੰਗਾ' ਤਹਿਤ ੲੇਅਰਏਸ਼ੀਆ ਇੰਡੀਆ ਦੀ ਇਹ ਪਹਿਲੀ ਉਡਾਣ ਸੀ।

ਉਨ੍ਹਾਂ ਦੱਸਿਆ ਕਿ ਏਅਰਏਸ਼ੀਆ ਇੰਡੀਆ ਦੀ ਉਡਾਣ ਏ320ਨੀਓ ਸ਼ੁੱਕਰਵਾਰ ਸਵੇਰੇ 8.30 ਵਜੇ ਸੁਸੈਵਾ ਗਈ ਸੀ ਅਤੇ ਉਥੋਂ ਸ਼ਾਮ 6.45 ਵਜੇ (ਸਥਾਨਕ ਸਮਾਂ) ਵਜੇ ਦਿੱਲੀ ਲਈ ਵਾਪਸ ਰਵਾਨਾ ਹੋਈ ਸੀ। -ਪੀਟੀਆਈ

ਅੱਜ 11 ਉਡਾਣਾਂ ਰਾਹੀਂ ਵਤਨ ਲਿਆਂਦੇ ਜਾਣਗੇ 22 ਸੌ ਤੋਂ ਵੱਧ ਭਾਰਤੀ

ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਦੱਸਿਆ ਕਿ ਐਤਵਾਰ ਨੂੰ 11 ਉਡਾਣਾਂ ਰਾਹੀਂ 22 ਸੌ ਤੋਂ ਵੱਧ ਭਾਰਤੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਭਾਰਤ ਲਿਆਂਦਾ ਜਾਵੇਗਾ। ਮੰਤਰਾਲੇ ਵੱਲੋਂ ਬਿਆਨ ਵਿੱਚ ਕਿਹਾ ਗਿਆ ਕਿ ਅੱਜ 15 ਉਡਾਣਾਂ ਰਾਹੀਂ ਲਗਪਗ ਤਿੰਨ ਹਜ਼ਾਰ ਭਾਰਤੀਆਂ ਨੂੰ ਵਤਨ ਲਿਆਂਦਾ ਗਿਆ ਹੈ। ਬਿਆਨ ਮੁਤਾਬਕ ਇਨ੍ਹਾਂ ਵਿੱਚ ਨਿੱਜੀ ਕੰਪਨੀਆਂ ਦੀ 12 ਵਿਸ਼ੇਸ਼ ਉਡਾਣਾਂ ਅਤੇ ਭਾਰਤੀ ਹਵਾਈ ਫੌਜ ਦੀਆਂ 3 ਉਡਾਣਾਂ ਸ਼ਾਮਲ ਸਨ। -ਪੀਟੀਆਈ



Most Read

2024-09-22 14:25:30