World >> The Tribune


ਯੂਕਰੇਨ ਖ਼ਿਲਾਫ਼ ਹਮਲਿਆਂ ਦਾ ਰੂਸ ਵਿੱਚ ਵਿਰੋਧ; 3500 ਪ੍ਰਦਰਸ਼ਨਕਾਰੀ ਹਿਰਾਸਤ ’ਚ ਲਏ


Link [2022-03-06 18:38:18]



ਲੰਡਨ, 6 ਮਾਰਚ

ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਫੌਜੀ ਕਾਰਵਾਈ ਦਾ ਰੂਸ ਵਿੱਚ ਹੀ ਵਿਰੋਧ ਹੋ ਰਿਹਾ ਹੈ ਤੇ ਪੁਲੀਸ ਨੇ ਐਤਵਾਰ ਨੂੰ ਰੂਸ ਦੇ ਵੱਖ ਵੱਖ ਸ਼ਹਿਰਾਂ ਤੋਂ 3500 ਤੋਂ ਵਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਜਾਣਕਾਰੀ ਵੈੱਬਸਾਈਟ 'ਓਵੀਡੀ-ਇਨਫੋ ਪ੍ਰਾਟੈਸਟ ਮੌਨੀਟਰ' ਨੇ ਦਿੱਤੀ ਹੈ। ਇਸੇ ਦੌਰਾਨ ਕਰੈਮਲਿਨ ਦੇ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਸੈਂਕੜੇ ਲੋਕ ਮਾਸਕੋ ਵਿੱਚ ਰੋਸ ਮਾਰਚ ਕਰਦੇ ਹੋਏ 'ਨੋ ਟੂ ਵਾਰ' ਅਤੇ 'ਸ਼ੇਮ' ਵਰਗੇ ਨਾਅਰੇ ਬੁਲੰਦ ਕਰ ਰਹੇ ਹਨ। -ਰਾਇਟਰਜ਼



Most Read

2024-09-21 05:52:24