Breaking News >> News >> The Tribune


ਵਿਸ਼ਵ ਬਾਜ਼ਾਰ ਵਿੱਚ ਕਣਕ 35 ਰੁਪੲੇ ਕਿੱਲੋ: ਨਵਜੋਤ ਸਿੱਧੂ


Link [2022-04-09 20:35:30]



ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 9 ਅਪਰੈਲ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਭਾਰਤ ਕੋਲ ਹੋਰਨਾਂ ਮੁਲਕਾਂ ਵਿੱਚ ਕਣਕ ਦੀ ਬਰਾਮਦ ਦਾ ਵੱਡਾ ਮੌਕਾ ਹੈ, ਜਿਸ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਇਹ ਗੱਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਕਹੀਆਂ। ਉਨ੍ਹਾਂ ਇਸ ਸਬੰਧ ਵਿੱਚ ਟਵੀਟ ਕਰਦਿਆਂ ਕਿਹਾ ਕਿ ਸੰਕਟ ਵੇਲੇ ਕਈ ਮੌਕੇ ਵੀ ਪੈਦਾ ਹੁੰਦੇ ਹਨ। ਇਸ ਵੇਲੇ ਰੂਸ-ਯੂਕਰੇਨ ਜੰਗ ਦੌਰਾਨ ਕਣਕ ਦੇ ਵਿਸ਼ਵ ਬਾਜ਼ਾਰ ਵਿੱਚ ਇੱਕ ਵੱਡੀ ਥਾਂ ਖਾਲੀ ਹੋ ਗਈ ਹੈ। ਰੂਸ ਤੇ ਯੂਕਰੇਨ ਦੋਵੇਂ ਹੀ ਵਿਸ਼ਵ ਬਾਜ਼ਾਰ ਵਿੱਚ ਕਣਕ ਦੇ ਵੱਡੇ ਬਰਾਮਦਕਾਰਾਂ ਵਿੱਚ ਸ਼ਾਮਲ ਸਨ। ਇਨ੍ਹਾਂ ਵੱਲੋਂ ਲਗਪਗ 25 ਫੀਸਦ ਹਿੱਸਾ ਵਿਸ਼ਵ ਬਾਜ਼ਾਰ ਵਿੱਚ ਬਰਾਮਦ ਰਾਹੀਂ ਪਾਇਆ ਜਾਂਦਾ ਰਿਹਾ ਹੈ। ਉਨ੍ਹਾਂ ਆਪਣੇ ਟਵੀਟ ਨਾਲ ਇੱਕ ਚਾਰਟ ਵੀ ਨੱਥੀ ਕੀਤਾ ਹੈ, ਜਿਸ ਵਿੱਚ ਕਣਕ ਦੇ ਵੱਡੇ ਬਰਾਮਦਕਾਰਾਂ ਵਿੱਚ ਰੂਸ, ਕੈਨੇਡਾ, ਯੂਕਰੇਨ, ਅਮਰੀਕਾ, ਅਸਟਰੇਲੀਆ, ਕਜ਼ਾਕਿਸਤਾਨ, ਅਰਜਨਟੀਨਾ ਤੇ ਤੁਰਕੀ ਆਦਿ ਦੇ ਨਾਂ ਸ਼ਾਮਲ ਹਨ।



Most Read

2024-09-21 06:05:50