Sport >> The Tribune


ਪ੍ਰਿਯੰਕਾ ਗੋਸਵਾਮੀ ਅਤੇ ਏਕਨਾਥ ਤੌਰਾਂਬੇਕਰ ਨੇ 35 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਬਣਾਇਆ ਕੌਮੀ ਰਿਕਾਰਡ


Link [2022-03-05 23:56:16]



ਮਸਕਟ, 5 ਮਾਰਚ

ਓਲੰਪੀਅਨ ਪ੍ਰਿਯੰਕਾ ਗੋਸਵਾਮੀ ਅਤੇ ਏਕਨਾਥ ਤੌਰਾਂਬੇਕਰ ਨੇ ਸ਼ਨਿਚਰਵਾਰ ਨੂੰ ਇਥੇ ਵਿਸ਼ਵ ਅਥਲੈਟਿਕਸ ਪੈਦਲ ਚਾਲ ਟੀਮ ਚੈਂਪੀਅਨਸ਼ਿਪ ਵਿੱਚ ਕ੍ਰਮਵਾਰ ਮਹਿਲਾ ਅਤੇ ਪੁਰਸ਼ 35 ਕਿਲੋਮੀਟਰ ਮੁਕਾਬਲੇ ਵਿੱਚ ਕੌਮੀ ਰਿਕਾਰਡ ਬਣਾਇਆ ਹਾਲਾਂਕਿ ਉਹ ਮੈਡਲ ਜਿੱਤਣ 'ਚ ਨਾਕਾਮ ਰਹੇ। ਪ੍ਰਿਯੰਕਾ ਪੈਦਲ ਚਾਲ ਮੁਕਾਬਲੇ ਵਿੱਚ 20ਵੇਂ ਅਤੇ ਏਕਨਾਥ 27ਵੇਂ ਸਥਾਨ 'ਤੇ ਰਿਹਾ। ਪ੍ਰਿਯੰਕਾ ਨੇ 35 ਕਿਲੋਮੀਟਰ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲਿਆ। ਉਸਨੇ 3 ਘੰਟੇ 13 ਮਿੰਟ 19 ਸਕਿੰਟ ਦਾ ਸਮਾਂ ਕੱਢਿਆ। ਜਦੋਂ ਕਿ ਏਕਨਾਥ ਨੇ 2 ਘੰਟੇ 45 ਮਿੰਟ 17 ਸਕਿੰਟ ਨਾਲ ਕੌਮੀ ਰਿਕਾਰਡ ਬਣਾਇਆ। ਇਸ ਮੁਕਾਬਲੇ ਵਿੱਚ ਮਹਿਲਾ ਵਰਗ ਦਾ ਪਿਛਲਾ ਰਿਕਾਰਡ ਰਮਨਦੀਪ ਕੌਰ (3-15-17) ਜਦੋਂ ਕਿ ਪੁਰਸ਼ ਵਰਗ ਵਿੱਚ ਰਾਮ ਬਾਬੂ(2-46-31) ਦੇ ਨਾਂ ਸੀ। -ਏਜੰਸੀ



Most Read

2024-09-20 09:56:04