Breaking News >> News >> The Tribune


ਕਰੋਨਾ: ਭਾਰਤ ਵਿੱਚ 3,37,704 ਨਵੇਂ ਮਾਮਲੇ, 488 ਮੌਤਾਂ


Link [2022-01-23 07:15:10]



ਨਵੀਂ ਦਿੱਲੀ, 22 ਜਨਵਰੀ

ਭਾਰਤ ਵਿੱਚ ਅੱਜ ਕੋਵਿਡ- 19 ਦੇ 3,37,704 ਨਵੇਂ ਮਾਮਲੇ ਮਿਲੇ ਹਨ, ਜਿਸ ਨਾਲ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,89,03,731 ਹੋ ਗਈ ਹੈ, ਜਿਨ੍ਹਾਂ ਵਿੱਚ ਓਮੀਕਰੋਨ ਵੇਰੀਐਂਟ ਦੇ 10,050 ਕੇਸ ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21,13,365 ਹੋ ਗਈ ਹੈ ਜੋ ਪਿਛਲੇ 237 ਦਿਨਾਂ ਵਿੱਚ ਸਭ ਤੋਂ ਵੱਧ ਹੈ ਜਦਕਿ 488 ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 4,88,884 ਹੋ ਗਈ ਹੈ। ਇਸ ਦੌਰਾਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰੋਨਾ ਪੀੜਤ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਪਰ ਉਹ ਅਜੇ ਵੀ ਆਈਸੀਯੂ ਵਿੱਚ ਹਨ।

ਿੲਸੇ ਦੌਰਾਨ ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾਵਾਇਰਸ ਕਾਰਨ 33 ਜਣਿਆਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 16948 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ 'ਚ 7699 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 7210 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 48564 ਐਕਟਿਵ ਕੇਸ ਹਨ। ਹਰਿਆਣਾ ਵਿੱਚ ਕਰੋਨਾ ਦੇ 8753 ਨਵੇਂ ਕੇਸ ਮਿਲੇ ਹਨ ਜਦਕਿ 12826 ਜਣਿਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਕਰੋਨਾ ਕਾਰਨ 11 ਜਣਿਆਂ ਦੀ ਮੌਤ ਹੋ ਗਈ ਹੈ। -ਪੀਟੀਆਈ

ਐਚ ਡੀ ਦੇਵਗੌੜਾ ਕਰੋਨਾ ਪਾਜ਼ੇਟਿਵ

ਬੰਗਲੁਰੂ: ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦੀ ਕੋਵਿਡ- 19 ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ,'ਉਨ੍ਹਾਂ ਦੀ ਕੋਵਿਡ- 19 ਰਿਪੋਰਟ ਪਾਜ਼ੇਟਿਵ ਮਿਲੀ ਹੈ, ਪਰ ਉਨ੍ਹਾਂ 'ਚ ਕੋਈ ਲੱਛਣ ਵਿਖਾਈ ਨਹੀਂ ਦਿੱਤੇ। ਹਾਲਾਂਕਿ, ਉਹ ਮਨੀਪਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।' -ਪੀਟੀਆਈ



Most Read

2024-09-23 18:36:04