Breaking News >> News >> The Tribune


ਤ੍ਰਿਪੁਰਾ ਵਿਚ 33 ਫੀਸਦ ਸਰਕਾਰੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ: ਸ਼ਾਹ


Link [2022-03-09 07:34:37]



ਅਗਰਤਲਾ, 8 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਐਲਾਨ ਕੀਤਾ ਕਿ ਤ੍ਰਿਪੁਰਾ ਵਿਚ 33 ਫੀਸਦ ਸਰਕਾਰੀ ਨੌਕਰੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ।

ਉੱਤਰ-ਪੂਰਬੀ ਰਾਜ ਵਿਚ ਭਾਜਪਾ-ਆਈਪੀਐੱਫਟੀ ਸਰਕਾਰ ਦੀ ਚੌਥੀ ਵਰ੍ਹੇਗੰਢ ਮਨਾਉਣ ਲਈ ਕਰਵਾਈ ਗਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਪਲਬ ਦੇਬ ਦੇ ਪ੍ਰਸ਼ਾਸਨ ਨੇ ਸਿਆਸੀ ਹਿੰਸਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਆਮਦਨ ਵਧ ਕੇ ਦੁੱਗਣੀ ਹੋਈ ਹੈ ਅਤੇ ਪ੍ਰਤੀ ਵਿਅਕਤੀ ਆਮਦਨ ਵਧ ਕੇ 1.3 ਲੱਖ ਰੁਪਏ ਹੋ ਗਈ ਹੈ।

ਭਾਜਪਾ ਆਗੂ ਨੇ ਕਿਹਾ, ''ਅਗਰਤਲਾ ਨੂੰ ਰੇਲ ਰਾਹੀਂ ਬਾਕੀ ਦੇਸ਼ ਨਾਲ ਜੋੜਿਆ ਗਿਆ ਹੈ। ਕੁੱਲ 542 ਕਿਲੋਮੀਟਰ ਦੇ ਕੌਮੀ ਸ਼ਾਹਰਾਹ ਬਣਾਏ ਗਏ ਹਨ।'' ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਵਿਚ ਸੰਗੀਨ ਅਪਰਾਧਾਂ ਵਿਚ 30 ਫ਼ੀਸਦ ਦਾ ਨਿਘਾਰ ਆਇਆ ਹੈ ਅਤੇ ਸਜ਼ਾ ਦੀ ਦਰ 5 ਫ਼ੀਸਦ ਤੋਂ ਵਧ ਕੇ 53 ਫ਼ੀਸਦ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕਾਬਜ਼ ਗੱਠਜੋੜ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਉਹ ਵੋਟਾਂ ਦੀ ਮੰਗ ਨੂੰ ਲੇ ਕੇ ਮੁੜ ਤ੍ਰਿਪੁਰਾ ਆਉਣਗੇ। ਜ਼ਿਕਰਯੋਗ ਹੈ ਕਿ ਇਸ ਉੱਤਰ-ਪੂਰਬੀ ਰਾਜ ਵਿਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣਗੀਆਂ। -ਪੀਟੀਆਈ



Most Read

2024-09-22 12:32:58