Breaking News >> News >> The Tribune


ਭਾਰਤ ਵੱਲੋਂ ਹਰ ਹਫ਼ਤੇ 3200 ਤੋਂ ਵੱਧ ਉਡਾਣਾਂ ਦੀ ਆਵਾਜਾਈ ਨੂੰ ਪ੍ਰਵਾਨਗੀ


Link [2022-03-26 23:32:13]



ਨਵੀਂ ਦਿੱਲੀ, 26 ਮਾਰਚ

ਭਾਰਤ ਨੇ ਐਤਵਾਰ ਤੋਂ ਹਰ ਹਫ਼ਤੇ 3200 ਤੋਂ ਵੱਧ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਗਰਮੀਆਂ ਦਾ ਸ਼ਡਿਊਲ ਭਲਕ ਤੋਂ ਸ਼ੁਰੂ ਹੋ ਜਾਵੇਗਾ। ਡੀਜੀਸੀਏ ਨੇ ਕਿਹਾ ਕਿ 1466 ਉਡਾਣਾਂ ਹਰ ਹਫ਼ਤੇ ਭਾਰਤੀ ਏਅਰਲਾਈਨਾਂ ਲਈ ਰੱਖੀਆਂ ਗਈਆਂ ਹਨ। ਜਦਕਿ 1783 ਜਹਾਜ਼ ਵਿਦੇਸ਼ੀ ਏਅਰਲਾਈਨਾਂ ਦੇ ਉਡਾਣ ਭਰਨਗੇ। ਗਰਮੀਆਂ ਦਾ ਸ਼ਡਿਊਲ 29 ਅਕਤੂਬਰ ਤੱਕ ਲਾਗੂ ਰਹੇਗਾ। 1466 ਉਡਾਣਾਂ ਹਰ ਹਫ਼ਤੇ 27 ਮੁਲਕਾਂ ਦੀਆਂ 43 ਥਾਵਾਂ ਉਤੇ ਜਾਣਗੀਆਂ। ਇੰਡੀਗੋ ਹਰ ਹਫ਼ਤੇ 505 ਜਹਾਜ਼, ਏਅਰ ਇੰਡੀਆ 361, ਸਪਾਈਸਜੈੱਟ 130 ਤੇ ਗੋਏਅਰ 74 ਉਡਾਣਾਂ ਚਲਾਏਗਾ। ਚਾਲੀ ਮੁਲਕਾਂ ਦੀਆਂ 60 ਏਅਰਲਾਈਨਾਂ ਨੂੰ 1783 ਗੇੜਿਆਂ ਦੀ ਹਰ ਹਫ਼ਤੇ ਲਈ ਇਜਾਜ਼ਤ ਦਿੱਤੀ ਗਈ ਹੈ। -ਪੀਟੀਆਈ



Most Read

2024-09-21 23:21:31