World >> The Tribune


ਪਾਕਿ ਅਦਾਲਤ ਨੇ ਹਾਫਿਜ਼ ਸਈਦ ਨੂੰ 32 ਸਾਲ ਦੀ ਸਜ਼ਾ ਸੁਣਾਈ


Link [2022-04-09 09:14:24]



ਲਾਹੌਰ, 8 ਅਪਰੈਲ

ਪਾਕਿਸਤਾਨ ਦੀ ਇੱਕ ਅਤਿਵਾਦ ਰੋਕੂ ਅਦਾਲਤ ਨੇ ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅਤਿਵਾਦ ਲਈ ਫੰਡਿੰਗ ਕਰਨ ਦੇ ਦੋ ਹੋਰ ਮਾਮਲਿਆਂ ਵਿਚ 32 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 70 ਸਾਲਾ ਕੱਟੜਪੰਥੀ ਮੌਲਵੀ ਨੂੰ ਅਜਿਹੇ ਪੰਜ ਮਾਮਲਿਆਂ ਵਿੱਚ 36 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਨੂੰ ਦਿੱਤੀ ਗਈ ਕੁੱਲ 68 ਸਾਲ ਕੈਦ ਦੀ ਸਜ਼ਾ ਇਕੱਠਿਆਂ ਚੱਲੇਗੀ। ਇੱਕ ਵਕੀਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹੋ ਸਕਦਾ ਸਈਦ ਨੂੰ ਜੇਲ੍ਹ ਵਿੱਚ ਹੋਰ ਸਾਲ ਨਾ ਰਹਿਣਾ ਪਵੇ ਕਿਉਂਕਿ ਉਸ ਦੀਆਂ ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਤਿਵਾਦ ਰੋਕੂ ਅਦਾਲਤ (ਏਟੀਸੀ) ਦੇ ਜੱਜ ਏਜਾਜ਼ ਅਹਿਮਦ ਭੁੱਟਰ ਨੇ ਪੰਜਾਬ ਪੁਲੀਸ ਦੇ ਅਤਿਵਾਦ ਰੋਕੂ ਵਿਭਾਗ ਵੱਲੋਂ ਦਰਜ ਕੀਤੇ ਦੋ ਕੇਸਾਂ 21/2019 ਅਤੇ 90/2019 ਵਿੱਚ ਸਈਦ ਨੂੰ 32 ਸਾਲ ਦੀ ਸਜ਼ਾ ਸੁਣਾਈ ਹੈ। -ਪੀਟੀਆਈ



Most Read

2024-09-20 15:36:20