ਨਵੀਂ ਦਿੱਲੀ, 28 ਮਾਰਚ
ਬਰਤਾਨੀਆ ਦੀ ਵਿਦੇਸ਼ ਸਕੱਤਰ ਐਲਿਜ਼ਾਬੈਥ ਟਰੱਸ ਯੂਕਰੇਨ ਵਿੱਚ ਚੱਲ ਰਹੀ ਜੰਗ ਸਬੰਧੀ 31 ਮਾਰਚ ਨੂੰ ਭਾਰਤ ਦਾ ਦੌਰਾ ਕਰੇਗੀ। ਇਸ ਦੌਰੇ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਟਰੱਸ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਸਲਾਹ-ਮਸ਼ਵਰਾ ਕਰੇਗੀ। ਪਿਛਲੇ ਕੁਝ ਹਫ਼ਤਿਆਂ ਦੋਰਾਨ ਕਈ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਦਾ ਦੌਰਾ ਕੀਤਾ ਹੈ, ਜਿਨ੍ਹਾਂ ਵਿੱਚ ਆਸਟਰੀਆ ਅਤੇ ਗਰੀਸ ਦੇ ਵਿਦੇਸ਼ ਮੰਤਰੀ ਸ਼ਾਮਲ ਹਨ। ਜੈਸ਼ੰਕਰ ਨਾਲ ਟਰੱਸ ਦੀ ਗੱਲਬਾਤ ਦੌਰਾਨ ਯੂਕਰੇਨ ਦੀ ਉਭਰ ਰਹੀ ਸਥਿਤੀ 'ਤੇ ਵਿਆਪਕ ਚਰਚਾ ਹੋਣ ਦੀ ਸੰਭਾਵਨਾ ਹੈ। -ਪੀਟੀਆਈ
2024-11-11 08:18:57