Sport >> The Tribune


ਇਕ-ਰੋਜ਼ਾ ਕ੍ਰਿਕਟ: ਦੱਖਣੀ ਅਫਰੀਕਾ ਨੇ ਟੀਮ ਇੰਡੀਆ ਨੂੰ 31 ਦੌੜਾਂ ਨਾਲ ਹਰਾਇਆ


Link [2022-01-22 20:02:32]



ਪਾਰਲ (ਦੱਖਣੀ ਅਫਰੀਕਾ): ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਬੁੱਧਵਾਰ ਨੂੰ ਇਥੇ ਖੇਡੇ ਗਏ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਦੱਖਣੀ ਅਫਰੀਕਾ ਨੇ ਟੀਮ ਇੰਡੀਆ ਨੂੰ 31 ਦੌੜਾਂ ਨਾਲ ਮਾਤ ਦੇ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਨਾਲ ਚੜ੍ਹਤ ਬਣਾ ਲਈ ਹੈ। ਵੇਰਵਿਆਂ ਅਨੁਸਾਰ ਰੇਸੀ ਵਾਨ ਡੇਰ ਡੁਸੇਨ ਅਤੇ ਕਪਤਾਨ ਤੇਂਬਾ ਬਾਵੁਮਾ ਵੱਲੋਂ ਜੜੇ ਸੈਂਕੜੇ ਅਤੇ ਦੋੋਹਾਂ ਵਿਚਾਲੇ ਦੋਹਰੇ ਸੈਂਕੜੇ ਦੀ ਸਾਂਝੇਦਾਰੀ ਨੇ ਦੱਖਣੀ ਅਫਰੀਕਾ ਦੀ ਸਥਿਤੀ ਮਜਬੂਤ ਬਣਾ ਦਿੱਤੀ। ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਗੁਆ ਕੇ 296 ਦੌੜਾਂ ਬਣਾਈਆਂ। ਭਾਰਤੀ ਟੀਮ ਇਸ ਦੇ ਜਵਾਬ ਵਿੱਚ ਸ਼ਿਵਰ ਧਵਨ (79), ਵਿਰਾਟ ਕੋਹਲੀ (51) ਤੇ ਸ਼ਾਰਦੁਲ ਠਾਕੁਰ (ਨਾਬਾਦ 50) ਦੇ ਅਰਧ ਸੈਂਕੜਿਆਂ ਦੇ ਬਾਜਵੂਦ 8 ਵਿਕਟਾਂ ਤੇ 265 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ।

ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ: ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ (5065 ਦੌੜਾਂ) ਨੂੰ ਪਿੱਛੇ ਛੱਡ ਕੇ ਵਿਦੇਸ਼ਾਂ ਵਿੱਚ ਇਕ ਰੋਜ਼ਾ ਕੌਮਾਤਰੀ ਮੈਚਾਂ ਵਿੱਚ ਸਭ ਤੋਂ ਵਧ ਦੌੜਾਂ ਬਣਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ ਹੈ। ਕੋਹਲੀ ਨੇ ਇਹ ਉਪਲਬਧੀ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਇਕ ਰੋਜ਼ਾ ਮੈਚ ਵਿੱਚ ਹਾਸਲ ਕੀਤੀ। ਕੋਹਲੀ ਨੇ ਤਿੰਨ ਚੋਕਿਆਂ ਦੀ ਮਦਦ ਨਾਲ 63 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਕੋੋਹਲੀ ਦੇ ਨਾਂ ਹੁਣ ਇਕ ਰੋਜ਼ਾ ਮੈਚਾਂ ਵਿੱਚ ਵਿਦੇਸ਼ੀ ਧਰਤੀ ਉੱਤੇ 5108 ਦੌੜਾਂ ਦਰਜ ਹੋ ਗਈਆਂ ਹਨ। -ਪੀਟੀਆਈ



Most Read

2024-09-20 16:37:07