Breaking News >> News >> The Tribune


ਭਾਜਪਾ 300 ਤੋਂ ਵੱਧ ਸੀਟਾਂ ਜਿੱਤੇਗੀ: ਯੋਗੀ


Link [2022-02-20 10:14:00]



ਲਖਨਊ: ਭਾਰਤੀ ਜਨਤਾ ਪਾਰਟੀ ਛੱਡ ਕੇ ਹੋਰ ਪਾਰਟੀਆਂ 'ਚ ਗਏ ਆਗੂਆਂ 'ਤੇ ਨਿਸ਼ਾਨਾ ਸੇਧਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਭਗਵਾਂ ਪਾਰਟੀ ਨੂੰ ਧੋਖਾ ਦੇਣ ਵਾਲੇ ਆਗੂ ਹੁਣ ਆਪੋ-ਆਪਣੀਆਂ ਸੀਟਾਂ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਆਈਏਐੱਨਐੱਸ ਨੂੰ ਦਿੱਤੇ ਇਕ ਇੰਟਰਵਿਊ ਵਿਚ ਯੋਗੀ ਆਦਿੱਤਿਆਨਾਥ ਨੇ ਸੂਬੇ ਵਿਚ 300 ਤੋਂ ਵੱਧ ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਸਮਾਜਵਾਦੀ ਪਾਰਟੀ ਦੇ ਚੋਣ ਵਾਅਦਿਆਂ, ਜਿਨਾਹ ਤੇ ਹਿਜਾਬ ਵਿਵਾਦ ਆਦਿ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਗਵਾਂ ਪਾਰਟੀ ਵਿਧਾਨ ਸਭਾ ਚੋਣਾਂ ਵਿਚ 80 ਫ਼ੀਸਦ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ, ''ਅਸੀਂ ਰਾਸ਼ਟਰਵਾਦ, ਵਿਕਾਸ ਅਤੇ ਸੁਸ਼ਾਸਨ ਦੇ ਨਾਮ 'ਤੇ ਚੋਣਾਂ ਲੜ ਰਹੇ ਹਾਂ।''

ਮੁੱਖ ਮੰਤਰੀ ਨੇ ਕਿਹਾ, ''ਪਾਰਟੀ ਛੱਡਣ ਵਾਲਿਆਂ ਲਈ ਇਸ ਵੇਲੇ ਆਪੋ-ਆਪਣੀ ਸੀਟ ਕੱਢਣੀ ਵੀ ਔਖੀ ਹੋਈ ਪਈ ਹੈ। ਜੇਕਰ ਇਨ੍ਹਾਂ ਲੋਕਾਂ ਦਾ ਜਨ ਆਧਾਰ ਸੀ ਤਾਂ ਉਨ੍ਹਾਂ ਨੂੰ ਆਪੋ-ਆਪਣੀਆਂ ਜੱਦੀ ਸੀਟਾਂ ਤੋਂ ਚੋਣ ਲੜਨੀ ਚਾਹੀਦੀ ਸੀ, ਜਿਵੇਂ ਕਿ ਮੈਂ ਲੜ ਰਿਹਾ ਹਾਂ।'' -ਆਈਏਐੱਨਐੱਸ



Most Read

2024-09-22 18:38:08