Breaking News >> News >> The Tribune


ਗਿਆਨਵਾਪੀ ਕੇਸ: ਜ਼ਿਲ੍ਹਾ ਅਦਾਲਤ 30 ਨੂੰ ਕਰੇਗੀ ਸੁਣਵਾਈ


Link [2022-05-27 09:47:48]



ਵਾਰਨਸੀ: ਇੱਥੇ ਇੱਕ ਜ਼ਿਲ੍ਹਾ ਅਦਾਲਤ ਨੇ ਅੱਜ ਗਿਆਨਵਾਪੀ-ਸ਼੍ਰਿੰਗਾਰ ਗੌਰੀ ਕੰਪਲੈਕਸ ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਦੇ ਮੁੱਦੇ 'ਤੇ ਮੁਸਲਿਮ ਧਿਰ ਦੀਆਂ ਦਲੀਲਾਂ ਸੁਣਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 30 ਮਈ ਦੀ ਤਰੀਕ ਤੈਅ ਕੀਤੀ ਹੈ। ਜ਼ਿਲ੍ਹਾ ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਕਿਹਾ, ''ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਦੇ ਮਾਮਲੇ 'ਤੇ ਅੱਜ ਮੁਸਲਿਮ ਧਿਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਹਨ, ਜੋ ਕਿ ਹਾਲੇ ਪੂਰੀਆਂ ਨਹੀਂ ਹੋ ਸਕੀਆਂ, ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 30 ਮਈ ਤੈਅ ਕੀਤੀ ਹੈ। ਅਗਲੀ ਤਰੀਕ 'ਤੇ ਦਲੀਲਾਂ ਦੀ ਪ੍ਰਕਿਰਿਆ ਕੀਤੀ ਜਾਵੇਗੀ।'' ਅਦਾਲਤ ਨੇ ਮੰਗਲਵਾਰ ਨੂੰ ਗਿਆਨਵਾਪੀ-ਸ਼੍ਰਿੰਗਾਰ ਗੌਰੀ ਕੰਪਲੈਕਸ ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਸਬੰਧੀ ਮਾਮਲੇ 'ਤੇ ਸੁਣਵਾਈ ਦੀ ਤਰੀਕ 26 ਮਈ ਤੈਅ ਕੀਤੀ ਸੀ। ਸ੍ਰੀ ਸਿੰਘ ਦੱਸਿਆ ਕਿ ਮੰਗਲਵਾਰ ਨੂੰ ਦੱਸਿਆ ਸੀ ਕਿ ਅਦਾਲਤ ਨੇ ਗਿਆਨਵਾਪੀ ਮਸਜਿਦ ਅਹਾਤੇ ਦੀ ਅਦਾਲਤ ਵੱਲੋਂ ਨਿਯੁਕਤ ਕਮਿਸ਼ਨ ਦੇ ਵੀਡੀਓਗ੍ਰਾਫ਼ੀ ਸਰਵੇਖਣ 'ਤੇ ਇਤਰਾਜ਼ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਵੀ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 20 ਮਈ ਨੂੰ ਗਿਆਨਵਾਪੀ-ਸ਼੍ਰਿੰਗਾਰ ਗੌਰੀ ਕੰਪਲੈਕਸ ਕੇਸ ਇੱਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਤੋਂ ਇੱਕ ਜ਼ਿਲ੍ਹਾ ਜੱਜ ਕੋਲ ਤਬਦੀਲ ਕਰ ਦਿੱਤਾ ਸੀ। ਅਦਾਲਤ ਨੇ ਕੇਸ ਦੇ 'ਗੁੰਝਲਦਾਰ' ਅਤੇ 'ਸੰਵੇਦਨਸ਼ੀਲ' ਹੋਣ ਨੂੰ ਦੇਖਦਿਆਂ ਕਿਹਾ ਸੀ ਕਿ ਇਹ ਬੇਹਤਰ ਹੋਵੇਗਾ ਜੇਕਰ 25-30 ਸਾਲਾਂ ਤੋਂ ਵੱਧ ਤਜਰਬੇ ਵਾਲਾ ਇੱਕ ਜੱਜ ਇਸ ਕੇਸ ਦੀ ਕਾਰਵਾਈ ਚਲਾਵੇ। -ਪੀਟੀਆਈ



Most Read

2024-09-20 09:37:54