Breaking News >> News >> The Tribune


ਗਿਆਨਵਾਪੀ ਕੇਸ: ਜ਼ਿਲ੍ਹਾ ਅਦਾਲਤ 30 ਨੂੰ ਜਾਰੀ ਰੱਖੇਗੀ ਸੁਣਵਾਈ


Link [2022-05-27 03:58:31]



ਵਾਰਨਸੀ, 26 ਮਈ

ਇੱਥੇ ਇੱਕ ਜ਼ਿਲ੍ਹਾ ਅਦਾਲਤ ਨੇ ਅੱਜ ਗਿਆਨਵਾਪੀ-ਸ਼੍ਰਿੰਗਾਰ ਗੌਰੀ ਕੰਪਲੈਕਸ ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਦੇ ਮੁੱਦੇ 'ਤੇ ਮੁਸਲਿਮ ਧਿਰ ਦੀਆਂ ਦਲੀਲਾਂ ਸੁਣਦਿਆਂ ਮਾਮਲੇ ਦੀ ਅਗਲੀ ਸੁਣਵਾਈ ਲਈ 30 ਮਈ ਦੀ ਤਰੀਕ ਤੈਅ ਕੀਤੀ ਹੈ। ਜ਼ਿਲ੍ਹਾ ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਕਿਹਾ, ''ਕੇਸ ਦੀ ਸੁਣਵਾਈ ਕਰਨ ਜਾਂ ਨਾ ਕਰਨ ਦੇ ਮਾਮਲੇ 'ਤੇ ਅੱਜ ਮੁਸਲਿਮ ਧਿਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਹਨ, ਜੋ ਕਿ ਹਾਲੇ ਪੂਰੀਆਂ ਨਹੀਂ ਹੋ ਸਕੀਆਂ, ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 30 ਮਈ ਤੈਅ ਕੀਤੀ ਹੈ। ਅਗਲੀ ਤਰੀਕ 'ਤੇ ਦਲੀਲਾਂ ਦੀ ਪ੍ਰਕਿਰਿਆ ਕੀਤੀ ਜਾਵੇਗੀ।''



Most Read

2024-09-20 09:35:57