Breaking News >> News >> The Tribune


ਅਸਾਮ ਸਰਹੱਦ ਨਾਲ ਲਗਦੇ 30 ਵਿਵਾਦਤ ਪਿੰਡ ਮੇਘਾਲਿਆ ’ਚ ਰਹਿਣਗੇ


Link [2022-03-08 05:14:26]



ਸ਼ਿਲੌਂਗ, 7 ਮਾਰਚ

ਮੇਘਾਲਿਆ-ਅਸਾਮ ਸਰਹੱਦ ਨਾਲ ਲਗਦੇ 36 'ਚੋਂ 30 ਵਿਵਾਦਤ ਪਿੰਡ ਮੇਘਾਲਿਆ 'ਚ ਹੀ ਰਹਿਣਗੇ। ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਕੇ ਸੰਗਮਾ ਨੇ ਅੱਜ ਵਿਧਾਨ ਸਭਾ 'ਚ ਦੱਸਿਆ ਕਿ ਦੋਵੇਂ ਸੂਬਿਆਂ ਦੀਆਂ ਖੇਤਰੀ ਕਮੇਟੀਆਂ ਨੇ ਇਸ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ 30 ਪਿੰਡਾਂ ਦਾ ਰਕਬਾ 18 ਸਕੁਏਅਰ ਕਿਲੋਮੀਟਰ ਤੋਂ ਜ਼ਿਆਦਾ ਤੱਕ ਫੈਲਿਆ ਹੋਇਆ ਹੈ। ਅੰਤਰ-ਸੂਬਾ ਸਰਹੱਦੀ ਵਿਵਾਦ ਸੁਲਝਾਉਣ ਲਈ ਅਸਾਮ ਸਰਕਾਰ ਨਾਲ ਗੱਲਬਾਤ ਦੀ ਪ੍ਰਗਤੀ ਬਾਰੇ ਸਦਨ 'ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਸੂਬਿਆਂ 'ਚ ਇਸ ਗੱਲ 'ਤੇ ਸਹਿਮਤੀ ਬਣੀ ਹੈ ਕਿ ਪਹਿਲਾਂ ਤੋਂ ਸ਼ਨਾਖ਼ਤ ਕੀਤੇ ਗਏ 12 ਇਲਾਕਿਆਂ 'ਚ ਮਤਭੇਦ ਵਾਲੇ ਨਵੇਂ ਇਲਾਕਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 30 ਪਿੰਡਾਂ ਦੀ ਹੱਦਬੰਦੀ ਮਗਰੋਂ ਜ਼ਮੀਨ ਦੀ ਮਾਲਕੀ 'ਤੇ ਕੋਈ ਅਸਰ ਨਹੀਂ ਪਵੇਗਾ। shy;



Most Read

2024-09-22 12:42:51