Breaking News >> News >> The Tribune


ਮੱਧ ਪ੍ਰਦੇਸ਼: ਬੱਸ ਪਲਟਣ ਕਾਰਨ 3 ਮੌਤਾਂ, 36 ਜ਼ਖ਼ਮੀ


Link [2022-03-07 04:33:53]



ਸ਼ਾਹਡੋਲ: ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਸ਼ਾਹਡੋਲ ਵਿੱਚ ਉੱਤਰ ਪ੍ਰਦੇਸ਼ ਨਾਲ ਸਬੰਧਤ ਇੱਕ ਪ੍ਰਾਈਵੇਟ ਬੱਸ ਪਲਟਣ ਕਾਰਨ 3 ਯਾਤਰੀਆਂ ਦੀ ਮੌਤ ਹੋ ਗਈ ਜਦਕਿ ਹਾਦਸੇ ਵਿੱਚ 36 ਹੋਰ ਜ਼ਖ਼ਮੀ ਹੋਏ ਹਨ। ਪੁਲੀਸ ਨੇ ਅੱਜ ਦੱਸਿਆ ਬੱਸ ਛੱਤੀਸਗੜ੍ਹ ਦੇ ਕਾਵਰਧਾ ਤੋਂ ਮਜ਼ਦੂਰਾਂ ਨੂੰ ਲੈ ਕੇ ਲਖਨਊ (ਉੱਤਰ ਪ੍ਰਦੇਸ਼) ਜਾ ਰਹੀ ਸੀ। ਸਿੰਹਪੁਰ ਥਾਣੇ ਦੇ ਇੰਚਾਰਜ ਰਾਮੇਸ਼ਵਰ ਨੇ ਦੱਸਿਆ ਕਿ ਹਾਦਸਾ ਸ਼ਨਿਚਰਵਾਰ ਰਾਤ ਨੂੰ ਲਗਪਗ 11.30 ਵਜੇ ਸ਼ਾਹਡੋਲ ਜ਼ਿਲ੍ਹਾ ਹੈੱਡਕੁਆਰਟਰ ਤੋਂ 35 ਕੁ ਕਿਲੋਮੀਟਰ ਦੂਰ ਪਥਖਾਈ ਘਾਟ ਨੇੜੇ ਡਵਾਈਵਰ ਦਾ ਤਵਾਜ਼ਨ ਵਿਗੜਨ ਕਾਰਨ ਵਾਪਰਿਆ। ਅਧਿਕਾਰੀ ਮੁਤਾਬਕ ਹਾਦਸੇ ਮਗਰੋਂ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 36 ਜ਼ਖ਼ਮੀਆਂ ਵਿੱਚੋਂ 26 ਨੂੰ ਸ਼ਾਹਡੋਲ ਦੇ ਮੈਡੀਕਲ ਕਾਲਜ ਵਿੱਚ ਜਦਕਿ ਬਾਕੀ 10 ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਜ਼ਖ਼ਮੀਆ ਵਿੱਚੋਂ 8 ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। -ਪੀਟੀਆਈ



Most Read

2024-09-22 14:26:19