Sport >> The Tribune


ਏਸ਼ੀਆ ਕੱਪ ਹਾਕੀ: ਭਾਰਤ ਤੇ ਮਲੇਸ਼ੀਆ 3-3 ਨਾਲ ਬਰਾਬਰ


Link [2022-05-30 07:57:58]



ਜਕਾਰਤਾ: ਏਸ਼ੀਆ ਕੱਪ ਹਾਕੀ ਦੇ ਸੁਪਰ-4 ਗੇੜ 'ਚ ਭਾਰਤ ਅਤੇ ਮਲੇਸ਼ੀਆ ਵਿਚਾਲੇ ਮੈਚ 3-3 ਗੋਲਾਂ ਨਾਲ ਬਰਾਬਰ ਰਿਹਾ। ਰਾਜ਼ੀ ਰਹੀਮ ਦੀ ਹੈਟ੍ਰਿਕ ਸਦਕਾ ਮਲੇਸ਼ੀਆ ਭਾਰਤ ਨੂੰ ਬਰਾਬਰੀ 'ਤੇ ਰੋਕਣ 'ਚ ਸਫਲ ਰਿਹਾ ਪਰ ਫਿਰ ਵੀ ਭਾਰਤੀ ਟੀਮ ਫਾਈਨਲ 'ਚ ਪਹੁੰਚਣ ਦੇ ਕਰੀਬ ਹੈ। ਮਲੇਸ਼ੀਆ ਵੱਲੋਂ ਰਹੀਮ ਨੇ 12ਵੇਂ, 21ਵੇਂ ਅਤੇ 56ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ। ਪਹਿਲਾਂ ਦੋ ਗੋਲਾਂ ਨਾਲ ਪੱਛੜੀ ਭਾਰਤੀ ਟੀਮ ਵੱਲੋਂ ਵਿਸ਼ਨੂਕਾਂਤ ਨੇ 32ਵੇਂ ਮਿੰਟ ਵਿੱਚ, ਐੱਸ.ਵੀ. ਸੁਨੀਲ ਨੇ 53ਵੇਂ ਅਤੇ ਨੀਲਮ ਸੰਜਦੀਪ ਨੇ 55ਵੇਂ ਮਿੰਟ ਵਿੱਚ ਗੋਲ ਦਾਗੇ ਅਤੇ ਮੈਚ ਵਿੱਚ ਵਾਪਸੀ ਕੀਤੀ। ਇਸ ਤੋਂ ਪਹਿਲਾਂ ਸੁਪਰ-4 ਗੇੜ ਦੇ ਪਹਿਲੇ ਮੈਚ ਵਿੱਚ ਸ਼ਨਿਚਰਵਾਰ ਨੂੰ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ ਸੀ। ਸੁਪਰ-4 ਗੇੜ ਦੇ ਇੱਕ ਹੋਰ ਮੈਚ ਵਿੱਚ ਦੱਖਣੀ ਕੋਰੀਆ ਨੇ ਜਾਪਾਨ ਨੂੰ 3-1 ਨਾਲ ਹਰਾਇਆ। -ਪੀਟੀਆਈ



Most Read

2024-09-19 15:27:04