Sport >> The Tribune


ਜਿੰਕ ਫੁਟਬਾਲ ਅਕੈਡਮੀ ਨੇ ਰੇਂਜਰਜ਼ ਫੁਟਬਾਲ ਕਲੱਬ ਨੂੰ 3-1 ਨਾਲ ਹਰਾਇਆ


Link [2022-02-26 11:58:06]



ਜੇ.ਬੀ. ਸੇਖੋਂ

ਗੜ੍ਹਸ਼ੰਕਰ, 23 ਫਰਵਰੀ

ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਮਾਹਿਲਪੁਰ ਦੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 59ਵੇਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਰੌਚਿਕ ਮੁਕਾਬਲੇ ਦੇਖਣ ਨੂੰ ਮਿਲੇ। ਦਿਨ ਦੇ ਪਹਿਲੇ ਮੈਚ ਵਿੱਚ ਜਿੰਕ ਫੁੱਟਬਾਲ ਅਕੈਡਮੀ ਉਦੈਪੁਰ (ਰਾਜਸਥਾਨ) ਨੇ ਰੇਂਜ਼ਰਜ ਫੁਟਬਾਲ ਕਲੱਬ ਦਿੱਲੀ ਨੂੰ 3-1 ਦੇ ਫ਼ਰਕ ਨਾਲ ਹਰਾਇਆ। ਕਾਲਜ ਵਰਗ ਦੇ ਮੈਚ ਵਿੱਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਲਾਇਲਪੁਰ ਕਾਲਜ ਜਲੰਧਰ ਨੂੰ 2-0 ਦੇ ਫ਼ਰਕ ਨਾਲ ਹਰਾਇਆ। ਅੱਜ ਦੇ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਪਰਵਾਸੀ ਭਾਰਤੀ ਅਨੂਪ ਸਿੰਘ ਲੱਡੂ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਕੱਲ੍ਹ ਸ਼ਾਮ ਦੇ ਹੋਏ ਮੁਕਾਬਲਿਆਂ ਵਿੱਚ ਫੁਟਬਾਲ ਅਕੈਡਮੀ ਦਿੱਲੀ ਨੇ ਇੰਟਰਨੈਸ਼ਨਲ ਫੁਟਬਾਲ ਕਲੱਬ ਫਗਵਾੜਾ ਨੂੰ 2-0 ਦੇ ਫ਼ਰਕ ਨਾਲ ਅਤੇ ਡੀਏਵੀ ਕਾਲਜ ਫਗਵਾੜਾ ਨੇ ਏਐੱਸਐੱਸਐੱਮ ਕਲੱਬ ਮੁਕੰਦਪੁਰ ਨੂੰ 1-0 ਦੇ ਫ਼ਰਕ ਨਾਲ ਹਰਾਇਆ।

ਇਸ ਮੌਕੇ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਦਲਜੀਤ ਸਿੰਘ ਬੈਂਸ, ਖੇਡ ਲੇਖਕ ਸੀਤਲ ਪਲਾਹੀ, ਗੁਰਿੰਦਰ ਸਿੰਘ ਬੈਂਸ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਸੇਵਕ ਸਿੰਘ ਬੈਂਸ, ਕੁੰਦਨ ਸਿੰਘ ਸੱਜਣ, ਤਕਦੀਰ ਸਿੰਘ ਬੈਂਸ, ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ, ਅਸ਼ੋਕ ਕੁਮਾਰ ਸ਼ਰਮਾ, ਦਰਬਾਰਾ ਸਿੰਘ ਧਾਲੀਵਾਲ, ਪਰਮਜੀਤ ਸਿੰਘ ਬੈਂਸ, ਪ੍ਰੋ. ਅਜੀਤ ਲੰਗੇਰੀ, ਵਿਜੈ ਬੰਬੇਲੀ ਆਦਿ ਹਾਜ਼ਰ ਸਨ। ਕੁਮੈਂਟੇਟਰ ਦੀ ਭੂਮਿਕਾ ਲੇਖਕ ਬਲਜਿੰਦਰ ਮਾਨ ਅਤੇ ਡਾ. ਰਾਜ ਕੁਮਾਰ ਨੇ ਨਿਭਾਈ।



Most Read

2024-09-20 11:59:34