Sport >> The Tribune


ਹਾਕੀ: ਭਾਰਤੀ ਮਹਿਲਾ ਟੀਮ ਨੇ ਜਰਮਨੀ ਨੂੰ ਸ਼ੂਟ ਆਊਟ ਵਿਚ 3-0 ਨਾਲ ਹਰਾਇਆ


Link [2022-03-14 16:37:41]



ਭੁਬਨੇਸ਼ਵਰ, 13 ਮਾਰਚ

ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਦੋ ਗੇੜ ਦੇ ਐੱਫਆਈਐੱਚ ਪ੍ਰੋ ਲੀਗ ਮੁਕਾਬਲੇ ਦੇ ਦੂਜੇ ਗੇੜ ਵਿੱਚ ਜਰਮਨੀ ਨੂੰ ਸ਼ੂਟ ਆਊਟ 'ਚ 3-0 ਨਾਲ ਹਰਾ ਕੇ ਪਹਿਲੇ ਗੇੜ ਦੇ ਸ਼ੂਟ ਆਊਟ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਕਲਿੰਗਾ ਸਟੇਡੀਅਮ ਵਿਚ ਹੀ ਸ਼ਨਿਚਰਵਾਰ ਨੂੰ ਹੋਏ ਪਹਿਲੇ ਗੇੜ ਦੇ ਮੁਕਾਬਲੇ 'ਚ ਭਾਰਤ ਨੂੰ ਸ਼ੂਟ ਆਊਟ 'ਚ 1-2 ਨਾਲ ਹਾਰ ਝੱਲਣੀ ਪਈ ਸੀ। ਦੋਵੇਂ ਟੀਮਾਂ ਨਿਰਧਾਰਤ ਸਮੇਂ ਤੋਂ ਬਾਅਦ 1-1 ਨਾਲ ਬਰਾਬਰ ਸਨ ਜਿਸ ਮਗਰੋਂ ਸ਼ੂਟ ਆਊਟ ਦਾ ਸਹਾਰਾ ਲੈਣਾ ਪਿਆ। ਸ਼ੂਟ ਆਊਟ 'ਚ ਸੰਗੀਤਾ ਕੁਮਾਰੀ, ਸਲੀਮਾ ਟੇਟੇ ਅਤੇ ਸੋਨਿਕਾ ਨੇ ਪਹਿਲੀਆਂ ਤਿੰਨ ਕੋਸ਼ਿਸ਼ਾਂ ਵਿੱਚ ਭਾਰਤ ਵੱਲੋਂ ਗੋਲ ਕੀਤੇ ਜਦਕਿ ਜਰਮਨੀ ਦੀ ਟੀਮ ਪਹਿਲੀਆਂ ਤਿੰਨ ਕੋਸ਼ਿਸ਼ਾਂ ਵਿੱਚ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੂੰ ਚਕਮਾ ਦੇਣ 'ਚ ਨਾਕਾਮ ਰਹੀ। ਭਾਰਤ ਨੂੰ ਇਸ ਮੈਚ ਨਾਲ ਬੋਨਸ ਅੰਕ ਸਣੇ ਦੋ ਅੰਕ ਮਿਲੇ ਜਦਕਿ ਜਰਮਨੀ ਨੇ ਇਕ ਅੰਕ ਹਾਸਲ ਕੀਤਾ। -ਪੀਟੀਆਈ



Most Read

2024-09-20 09:47:14